ਤਿਰੂਪਤੀ ਮੰਦਰ ’ਚ 2.26 ਲੱਖ ਕਰੋੜ ਰੁਪਏ ਦੀ ਜਾਇਦਾਦ, 10 ਟਨ ਸੋਨਾ, ਬੈਂਕਾਂ ''ਚ ਪਿਆ ਇੰਨਾ ਪੈਸਾ

Sunday, Nov 06, 2022 - 04:07 PM (IST)

ਨੈਸ਼ਨਲ ਡੈਸਕ: ਤਿਰੁਮਾਲਾ ਤਿਰੂਪਤੀ ਦੇਵ ਸਥਾਨਮ (TTD) ਨੇ ਸ਼ਨੀਵਾਰ ਨੂੰ ਆਪਣੀ ਸੰਪਤੀਆਂ ਨੂੰ ਸੂਚੀਬੱਧ ਕਰਨ ਵਾਲਾ ਇਕ ਵ੍ਹਾਈਟ ਪੇਪਰ ਜਾਰੀ ਕੀਤਾ। ਇਸ ’ਚ ਫ਼ਿਕਸਡ ਡਿਪਾਜ਼ਿਟ ਅਤੇ ਸੋਨਾ ਜਮ੍ਹਾ ਕਰਨ ਦਾ ਵੇਰਵਾ ਵੀ ਹੈ। TTD ਨੇ ਘੋਸ਼ਣਾ ਕੀਤੀ ਕਿ ਮੌਜੂਦਾ ਟਰੱਸਟ ਬੋਰਡ ਨੇ 2019 ਤੋਂ ਆਪਣੇ ਨਿਵੇਸ਼ ਦਿਸ਼ਾ-ਨਿਰਦੇਸ਼ਾਂ ਨੂੰ ਮਜ਼ਬੂਤ ​​ਕੀਤਾ ਹੈ।

ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਨੂੰ ਲੈ ਕੇ ਘਿਰੀ AAP ਸਰਕਾਰ, ਤੇਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਦੱਸਿਆ ‘ਹਿਟਲਰ’

ਟਰੱਸਟ ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਰਿਪੋਰਟਾਂ ਦਾ ਵੀ ਖੰਡਨ ਕੀਤਾ ਕਿ TTD ਦੇ ਪ੍ਰਧਾਨ ਅਤੇ ਬੋਰਡ ਨੇ ਵਾਧੂ ਪੈਸੇ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੀਆਂ ਪ੍ਰਤੀਭੂਤੀਆਂ ’ਚ ਵਾਧੂ ਧਨ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਟਰੱਸਟ ਦਾ ਕਹਿਣਾ ਹੈ ਕਿ ਵਾਧੂ ਰਕਮ ਅਨੁਸੂਚਿਤ ਬੈਂਕਾਂ ’ਚ ਨਿਵੇਸ਼ ਕੀਤੀ ਜਾਂਦੀ ਹੈ। ਇਕ ਪ੍ਰੈਸ ਰਿਲੀਜ਼ ’ਚ TTD ਨੇ ਕਿਹਾ ਕਿ ਸ਼੍ਰੀਵਰੀ ਦੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਸਾਜ਼ਿਸ਼ ਭਰੇ ਝੂਠੇ ਪ੍ਰਚਾਰ ’ਚ ਵਿਸ਼ਵਾਸ ਨਾ ਕਰਨ। ਟੀ.ਟੀ.ਡੀ ਵੱਲੋਂ ਬੈਂਕਾਂ ’ਚ ਨਕਦ ਪੈਸਾ ਅਤੇ ਸੋਨਾ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਜਮ੍ਹਾ ਕੀਤਾ ਜਾਂਦਾ ਹੈ।

ਮੰਦਰ ਟਰੱਸਟ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਟਰੀਕ੍ਰਿਤ ਬੈਂਕਾਂ 5,300 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਵਾਲਾ 10.3 ਟਨ ਦੇ ਲਗਭਗ ਸੋਨਾ ਜਮ੍ਹਾਂ ਹੈ। ਇਸ ਤੋਂ ਇਲਾਵਾ ਮੰਦਰ ਕੋਲ 15,938 ਕਰੋੜ ਰੁਪਏ ਦੀ ਨਕਦੀ ਵੀ ਜਮ੍ਹਾਂ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਟੀ.ਟੀ.ਡੀ ਨੇ ਆਪਣੀ ਕੁੱਲ ਜਾਇਦਾਦ 2.26 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ। ਟੀ.ਟੀ.ਡੀ ਦੇ ਕਾਰਜਕਾਰੀ ਅਧਿਕਾਰੀ ਏ.ਵੀ ਧਰਮਾ ਰੈੱਡੀ ਨੇ ਕਿਹਾ ਕਿ ਮੰਦਰ ਟਰੱਸਟ ਦੀ ਕੁੱਲ ਜਾਇਦਾਦ 2.26 ਲੱਖ ਕਰੋੜ ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ- ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ 106 ਸਾਲ ਦੀ ਉਮਰ ’ਚ ਦਿਹਾਂਤ, ਕੁਝ ਦਿਨ ਪਹਿਲਾਂ ਪਾਈ ਸੀ ਵੋਟ

ਰੈੱਡੀ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ 2019 ’ਚ ਵੱਖ-ਵੱਖ ਬੈਂਕਾਂ ’ਚ ਫਿਕਸਡ ਡਿਪਾਜ਼ਿਟ ਦੇ ਰੂਪ ’ਚ ਟੀ.ਟੀ.ਡੀ ਨਿਵੇਸ਼ 13,025 ਕਰੋੜ ਰੁਪਏ ਸੀ, ਜੋ ਹੁਣ ਵਧ ਕੇ 15,938 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਤਿੰਨ ਸਾਲਾਂ ’ਚ ਨਿਵੇਸ਼ ’ਚ 2,900 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ ਵੀ ਕਿਹਾ ਕਿ ਇਸਦੀ ਜਾਇਦਾਦ ’ਚ ਭਾਰਤ ਭਰ ’ਚ 7,123 ਏਕੜ ਫੈਲੀਆਂ 960 ਜਾਇਦਾਦਾਂ ਵੀ ਸ਼ਾਮਲ ਹਨ। 


 


Shivani Bassan

Content Editor

Related News