ਆਪਣੀ ਜਾਇਦਾਦ ਜਨ ਸੁਰਾਜ ਪਾਰਟੀ ਨੂੰ ਦਾਨ ਕਰਨਗੇ ਪ੍ਰਸ਼ਾਂਤ ਕਿਸ਼ੋਰ, ਕਰ ''ਤਾ ਐਲਾਨ
Saturday, Nov 22, 2025 - 08:44 AM (IST)
ਬੇਤੀਆ (ਭਾਸ਼ਾ) - ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਐਲਾਨ ਕੀਤਾ ਕਿ ਉਹ ਅਗਲੇ 5 ਸਾਲਾਂ ਲਈ ਆਪਣੀ ਆਮਦਨ ਦਾ 90 ਫੀਸਦੀ ਹਿੱਸਾ ਪਾਰਟੀ ਨੂੰ ਦਾਨ ਕਰ ਦੇਣਗੇ। ਪੱਛਮੀ ਚੰਪਾਰਣ ਜ਼ਿਲ੍ਹੇ ਦੇ ਬੇਤੀਆ ’ਚ ਇਕ ਦਿਨ ਦੀ ਭੁੱਖ ਹੜਤਾਲ ਖਤਮ ਕਰਨ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਪਿਛਲੇ 20 ਸਾਲਾਂ ’ਚ ਜਿਹੜੀ ਵੀ ਚੱਲ ਤੇ ਅਚੱਲ ਜਾਇਦਾਦ ਬਣਾਈ ਹੈ, ’ਚੋਂ ਦਿੱਲੀ ਵਾਲੇ ਇਕ ਘਰ ਨੂੰ ਛੱਡ ਕੇ ਬਾਕੀ ਸਾਰੀ ਜਨ ਸੁਰਾਜ ਪਾਰਟੀ ਨੂੰ ਦਾਨ ਕਰ ਦਿਆਂਗਾ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
ਪ੍ਰਸ਼ਾਂਤ ਨੇ ਸੂਬੇ ਦੇ ਲੋਕਾਂ ਤੇ ਜਨ ਸੁਰਾਜ ਨਾਲ ਜੁੜੇ ਪਾਰਟੀ ਵਰਕਰਾਂ ਨੂੰ ਇਕ-ਇਕ ਹਜ਼ਾਰ ਰੁਪਏ ਦਾ ਚੰਦਾ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਅਜਿਹੇ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਾਂਗਾ ਜੋ ਪਾਰਟੀ ਨੂੰ 1,000 ਰੁਪਏ ਦਾ ਚੰਦਾ ਨਹੀਂ ਦੇਵੇਗਾ। ਪ੍ਰਸ਼ਾਂਤ ਨੇ ਬਿਹਾਰ ਸਰਕਾਰ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਸੂਬੇ ’ਚ ਵੋਟਾਂ ਖਰੀਦੀਆਂ ਗਈਆਂ ਤੇ ਇਕ ਕਰੋੜ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ 10-10 ਹਜ਼ਾਰ ਰੁਪਏ ਜਮ੍ਹਾ ਕੀਤੇ ਗਏ। ਜੇ ਮੈਂ ਗਲਤ ਹਾਂ ਤਾਂ ਬਿਹਾਰ ਸਰਕਾਰ ਮੈਨੂੰ ਜੇਲ੍ਹ ’ਚ ਭੇਜ ਦੇਵੇ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਫੰਡ ਨਹੀਂ ਸਨ, ਇਸ ਲਈ ਸੂਬੇ ਦੇ ਐਮਰਜੈਂਸੀ ਫੰਡ ’ਚੋਂ ਪੈਸੇ ਲਏ ਗਏ। ਵਿਸ਼ਵ ਬੈਂਕ ਦੀਆਂ ਗ੍ਰਾਂਟਾਂ ਦੀ ਵਰਤੋਂ ਵੀ ਕੀਤੀ ਗਈ। ਚੋਣਾਂ ਦੌਰਾਨ ਰਾਜਗ ਨੇ ਔਰਤਾਂ ਨੂੰ 2-2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਬਿਹਾਰ ਦੀਆਂ ਔਰਤਾਂ ਨੂੰ ਇਹ ਰਕਮ ਮਿਲੇ।
ਪੜ੍ਹੋ ਇਹ ਵੀ : ਘਰਾਂ 'ਚ ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ! ਹੁਣ ਲੱਗੇਗਾ 20,000 ਰੁਪਏ ਦਾ ਜੁਰਮਾਨਾ
