ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਾਲੇ ਤੱਕ ਨਹੀਂ ਹੋਏ ਪੂਰੇ, MSP ''ਤੇ ਕਾਨੂੰਨ ਬਣਾਏ ਸਰਕਾਰ : ਸੱਤਿਆਪਾਲ ਮਲਿਕ

Monday, May 09, 2022 - 04:00 PM (IST)

ਮੁਜ਼ੱਫਰਨਗਰ (ਭਾਸ਼ਾ)- ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਲਈ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੇ ਹਾਲੇ ਤੱਕ ਪੂਰੀ ਨਹੀਂ ਕੀਤਾ ਗਿਆ ਹੈ। ਰਾਜਪਾਲ ਨੇ ਘੱਟੋ-ਘੱਟ ਸਮਰਥਨ (ਐੱਮ.ਐੱਸ.ਪੀ.) 'ਤੇ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ। ਮਲਿਕ ਨੇ ਕਹਿਾ ਕਿ ਕਿਸਾਨਾਂ ਨੇ ਸਿਰਫ਼ ਦਿੱਲੀ 'ਚ ਆਪਣਾ ਧਰਨਾ ਖ਼ਤਮ ਕੀਤਾ ਹੈ ਪਰ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਦਾ ਅੰਦੋਲਨ ਹਾਲੇ ਵੀ ਜਿਊਂਦਾ ਹੈ। ਮਲਿਕ ਨੇ ਐਤਵਾਰ ਸ਼ਾਮ ਇੱਥੇ ਕਿਹਾ,''ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ ਹਨ। ਸਰਕਾਰ ਨੂੰ ਕਿਸਾਨਾਂ ਦੇ ਮੁੱਦੇ ਹੱਲ ਕਰਨ ਲਈ ਐੱਮ.ਐੱਸ.ਪੀ. 'ਤੇ ਕਾਨੂੰਨ ਬਣਾਉਣਾ ਚਾਹੀਦਾ।'' ਉਨ੍ਹਾਂ ਕਿਹਾ,''ਕਿਸਾਨਾਂ ਨੇ ਸਿਰਫ਼ ਦਿੱਲੀ ਤੋਂ ਆਪਣਾ ਧਰਨਾ ਖ਼ਤਮ ਕੀਤਾ ਹੈ ਪਰ ਉਨ੍ਹਾਂ ਦਾ ਅੰਦੋਲਨ ਹਾਲੇ ਵੀ ਜਿਊਂਦਾ ਹੈ।''

ਇਹ ਵੀ ਪੜ੍ਹੋ : ਲਾੜੇ ਦੀ ‘ਸ਼ੇਰਵਾਨੀ’ ਨੇ ਪੁਆਏ ਪੁਆੜੇ, ਵਿਆਹ ਸਮਾਰੋਹ ’ਚ ਲਾੜਾ-ਲਾੜੀ ਪੱਖ ’ਚ ਹੋਈ ਕੁੱਟਮਾਰ

ਦੱਸਣਯੋਗ ਹੈ ਕਿ ਕਿਸਾਨਾਂ ਨੇ ਐੱਮ.ਐੱਸ.ਪੀ. ਸਮੇਤ ਹੋਰ ਵਾਅਦਿਆਂ ਨੂੰ ਲੈ ਕੇ ਪਿਛਲੇ ਸਾਲ ਦਸੰਬਰ 'ਚ ਆਪਣਾ ਅੰਦੋਲਨ ਵਾਪਸ ਲੈ ਲਿਆ ਸੀ। ਭਾਰਤੀ ਕਿਸਾਨ ਯੂਨੀਅਨਅਤੇ ਹੋਰ ਕਿਸਾਨ ਨੇਤਾਵਾਂ ਨੇ ਕਿਹਾ ਸੀ ਕਿ ਉਹ ਰਾਸ਼ਟਰੀ ਰਾਜਧਾਨੀ ਛੱਡ ਰਹੇ ਹਨ ਪਰ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਅੰਦੋਲਨ ਮੁੜ ਸ਼ੁਰੂ ਕਰਨਗੇ। ਮਲਿਕ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਅਤੇ ਕਿਹਾ,''ਮੁੱਖ ਮੁੱਦਿਆਂ ਦੀ ਬਜਾਏ, ਅਪ੍ਰਾਸੰਗਿਕ ਮਾਮਲਿਆਂ 'ਤੇ ਚਰਚਾ ਹੋ ਰਹੀ ਹੈ।'' ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਮਿਲ ਕੇ ਰੁਜ਼ਗਾਰ ਅਤੇ ਅਜਿਹੇ ਹੋਰ ਮਾਮਲਿਆਂ ਨੂੰ ਚੁੱਕਣ ਲਈ ਕਿਹਾ। ਮਲਿਕ ਬਾਘਰਾ ਦਰਗਾਹ ਵੀ ਗਏ ਅਤੇ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ (ਰਾਲੋਦ) ਅਤੇ ਸਮਾਜਵਾਦੀ ਪਾਰਟੀ (ਸਪਾ) ਸਮੇਤ ਕਈ ਦਲਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News