ਕਸ਼ਮੀਰ ’ਚੋਂ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਦਾ ਲਿਆ ਅਹਿਦ
Friday, Oct 07, 2022 - 01:08 AM (IST)

ਸ਼੍ਰੀਨਗਰ (ਸ. ਹ.) : ਸੈਂਟਰ ਫਾਰ ਯੂਥ ਡਿਵੈੱਲਪਮੈਂਟ (ਸੀ. ਵਾਈ. ਡੀ.) ਅਤੇ ਡਾਊਨਟਾਊਨ ਕੋਆਰਡੀਨੇਸ਼ਨ ਕਮੇਟੀ ਨੇ ਸੰਗਰਮਲ ਸ਼੍ਰੀਨਗਰ ਵਿਖੇ ‘ਨਸ਼ੇ ਵਾਲੀਆਂ ਦਵਾਈਆਂ ਦੀ ਵਧ ਰਹੀ ਦੁਰਵਰਤੋਂ ਅਤੇ ਸਿਵਲ ਸੁਸਾਇਟੀ ਦੀ ਭੂਮਿਕਾ’ ਵਿਸ਼ੇ ’ਤੇ ਪ੍ਰੋਗਰਾਮ ਦਾ ਆਯੋਜਨ ਕੀਤਾ। ਗ੍ਰੈਂਡ ਮੁਫਤੀ ਨਾਸਿਰ ਉਲ ਇਸਲਾਮ, ਰਿਟਾਇਰਡ ਜਸਟਿਸ ਬਿਲਾਲ ਨਾਜ਼ਕੀ, ਪ੍ਰਸ਼ਾਸਨਿਕ ਅਧਿਕਾਰੀ ਅਬਦੁਲ ਸਲਾਮ ਮੀਰ, ਡਾ. ਅਬਦੁਲ ਵਾਹਿਦ, ਸ਼ੇਖ ਆਸ਼ਿਕ, ਓਵੈਸ ਵਾਨੀ, ਮਹਿਲਾ ਪੱਤਰਕਾਰ ਫਰਜ਼ਾਨਾ ਮੁਮਤਾਜ਼, ਡਾ. ਫਜ਼ਲ, ਡਾ. ਮਨਜ਼ੂਰ ਨਜ਼ਰ, ਸ਼ੱਬੀਰ ਅਹਿਮਦ ਉੱਘੇ ਨਸ਼ਾ ਛੁਡਾਊ ਕਾਰਕੁਨ ਹਾਜ਼ਰ ਸਨ।
ਪ੍ਰੋਗਰਾਮ ’ਚ ਇਹ ਅਹਿਦ ਲਿਆ ਗਿਆ ਕਿ ਕਸ਼ਮੀਰ ’ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ ਅਤੇ ਯੁਵਾ ਵਿਕਾਸ ਕੇਂਦਰ ਦੇ ਪ੍ਰਧਾਨ ਇਮਤਿਆਜ਼ ਚਸਤੀ ਨੇ ਸਾਰੇ ਸਬੰਧਿਤ ਸਟੇਕਹੋਲਡਰਾਂ ਤੋਂ ਪ੍ਰਭਾਵਸ਼ਾਲੀ ਅਤੇ ਕੁਸ਼ਲ ਭਾਈਵਾਲੀ ਨਾਲ ਨਸ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਸ਼ਮੀਰ ’ਚ ਅੰਦੋਲਨ ਚਲਾਉਣ ਦਾ ਅਹਿਦ ਲਿਆ।