ਜੰਮੂ-ਕਸ਼ਮੀਰ ''ਚ ਹੜ੍ਹ ਪ੍ਰਭਾਵਿਤ ਖੇਤਰਾਂ ''ਚ ਜਲ ਨਿਕਾਸੀ ਪ੍ਰਾਜੈਕਟ ''ਤੇ ਕੰਮ ਸ਼ੁਰੂ

09/29/2020 1:44:57 PM

ਸ਼੍ਰੀਨਗਰ—ਜੰਮੂ ਅਤੇ ਕਸ਼ਮੀਰ ਸਰਕਾਰ ਨੇ ਸ਼ਹਿਰ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸ਼ਹਿਰ ਹੜ੍ਹ ਪ੍ਰਬੰਧਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਬੈਂਕ ਵੱਲੋਂ ਵਿੱਤ ਪੋਸ਼ਿਤ ਸ਼੍ਰੀਨਗਰ 'ਚ ਇਕ ਨਵੇਂ ਜਲ ਨਿਕਾਸੀ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ। ਇਸ ਪ੍ਰਾਜੈਕਟ ਲਈ 134 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ, ਜੋ ਕੀ ਜੇ ਕੇ ਈ ਆਰ ਏ (ਆਰਥਿਕ ਮੁੜ ਨਿਰਮਾਣ ਏਜੰਸੀ) ਨੂੰ ਸੌਂਪੇ ਗਈ ਹੈ। ਇਹ ਵਿਆਪਕ ਤੂਫਾਨ ਜਲ ਨਿਕਾਸੀ ਪ੍ਰਾਜੈਕਟ ਦੇ ਨਿਰਮਾਣ ਲਈ ਸੰਬੰਧਤ ਹਿੱਤਧਾਰਕਾਂ ਵੱਲੋਂ ਦਿੱਤੇ ਗਏ ਵਿਗਿਆਨੀ ਇਨਪੁੱਟ 'ਤੇ ਆਧਾਰਿਤ ਹੈ। 
ਕਸ਼ਮੀਰ 'ਚ ਜੇ ਕੇ ਈ ਆਰ ਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੈਯਦ ਆਬਿਦ ਰਸ਼ੀਦ ਮੁਤਾਬਕ ਇਹ ਯੋਜਨਾ ਸ਼੍ਰੀਨਗਰ ਦੇ ਹੇਠਲੇ ਇਲਾਕਿਆਂ 'ਚ ਹੜ੍ਹ ਨੂੰ ਰੋਕਣ ਲਈ ਲਿਆਂਦੀ ਗਈ ਸੀ। 
ਅਸੀਂ ਕਈ ਸਾਲਾਂ ਤੋਂ ਜਲ ਨਿਕਾਸੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। 2014 'ਚ ਸ਼੍ਰੀਨਗਰ ਦੇ ਹੇਠਲੇ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਹੜ੍ਹ ਵਰਗੇ ਹਾਲਾਤ ਸਨ ਜਿਸ ਤੋਂ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਰਸ਼ੀਦ ਨੇ ਕਿਹਾ ਕਿ ਇਹ ਜਲ ਨਿਕਾਸੀ ਪ੍ਰਣਾਲੀ ਅਜਿਹੀਆਂ ਸਮੱਸਿਆਵਾਂ ਨੂੰ ਫਿਰ ਤੋਂ ਹੋਣ ਤੋਂ ਰੋਕੇਗੀ। ਇਸ ਪ੍ਰਾਜੈਕਟ 'ਚ 80 ਕਿਲੋਮੀਟਰ ਤੋਂ ਜ਼ਿਆਦਾ ਸ਼੍ਰੀਨਗਰ 'ਚ ਫੈਲੇ ਚਾਰ ਵੱਡੇ ਜਲ ਨਿਕਾਸੀ ਪ੍ਰਾਜੈਕਟਾਂ ਦਾ ਨਿਰਮਾਣ ਵੀ ਸ਼ਾਮਲ ਹੈ। ਇਸ ਖੇਤਰ ਦੇ ਲੋਕਾਂ ਨੇ ਪ੍ਰਾਜੈਕਟ ਦੇ ਨਿਰਮਾਣ 'ਤੇ ਰਾਹਤ ਪ੍ਰਗਟ ਕਰਦੇ ਹੋਏ ਕਿਹਾ ਕਿ ਕਈ ਲੋਕਾਂ ਨੂੰ ਮੀਂਹ ਦੇ ਮੌਸਮ 'ਚ ਜਲ ਨਿਕਾਸੀ ਪ੍ਰਣਾਲੀ ਦੀ ਕਮੀ ਕਰਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। 
ਅਬਦੁਲ ਅਹਿਦ ਭੱਟ ਨੇ ਇਕ ਬਿਆਨ 'ਚ ਕਿਹਾ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਪੂਰੀਆਂ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ ਕਿਉਂਕਿ ਸਾਡੇ ਕੋਲ ਜਲ ਨਿਕਾਸੀ ਦੀ ਵਿਵਸਥਾ ਨਹੀਂ ਸੀ ਜਿਸ ਕਰਕੇ ਇਥੇ ਘੁੰਮਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ। 


Aarti dhillon

Content Editor

Related News