ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ’ਚ ਪ੍ਰੋਫੈਸਰ ਗ੍ਰਿਫਤਾਰ

Sunday, Jan 19, 2020 - 02:10 AM (IST)

ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ’ਚ ਪ੍ਰੋਫੈਸਰ ਗ੍ਰਿਫਤਾਰ

ਹੈਦਰਾਬਾਦ – ਤੇਲੰਗਾਨਾ ਪੁਲਸ ਨੇ ਉਸਮਾਨੀਆ ਯੂਨੀਵਰਸਿਟੀ ਦੇ ਤੇਲਗੂ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ’ਤੇ ਤਾਇਨਾਤ ਸੀ. ਕਾਸਿਮ ਨੂੰ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ। ਸਿੱਦੀਪੇਟ ਦੇ ਪੁਲਸ ਕਮਿਸ਼ਨਰ ਡੀ ਜੋਏਲ ਡੇਵਿਸ ਨੇ ਇਹ ਜਾਣਕਾਰੀ ਦਿੱਤੀ ਸੀ। ਡੇਵਿਸ ਅਨੁਸਾਰ ਕਾਸਿਮ ਦਾ ਨਾਂ ਮੁਲਗੂ ਪੁਲਸ ਥਾਣੇ ਵਿਚ 2016 ਵਿਚ ਦਰਜ ਕੀਤੇ ਗਏ ਇਕ ਮੁਕੱਦਮੇ ਵਿਚ ਵੀ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਵਾਰੰਟ ਹਾਸਲ ਕਰਕੇ ਉਸਦੇ ਘਰ ਦੀ ਤੜਕੇ ਤਲਾਸ਼ੀ ਲਈ ਅਤੇ ਕੁਝ ਦਸਤਾਵੇਜ਼ ਤੇ ਇਲੈਕਟ੍ਰਾਨਿਕ ਸਬੂੂਤ ਵੀ ਜ਼ਬਤ ਕੀਤੇ ਹਨ। ਕਾਸਿਮ ’ਤੇ ਤੇਲੰਗਾਨਾ ਸੂਬੇ ਦੇ ਮਾਓਵਾਦੀਆਂ ਦੇ ‘ਯੂਨਾਈਟਿਡ ਫਰੰਟ ਵਰਟੀਕਲ’ ਦੇ ਕਨਵੀਨਰ ਵਜੋਂ ਕੰਮ ਕਰਨ ਦਾ ਦੋਸ਼ ਹੈ।


author

Inder Prajapati

Content Editor

Related News