ਬਿਨਾਂ ਇਜਾਜ਼ਤ ਕੱਢ ਰਹੇ ਸਨ ਮੁਹੱਰਮ ਦਾ ਜਲੂਸ, 19 ਲੋਕਾਂ ਨੂੰ ਲੱਗੀਆਂ ਪੈਲੇਟ ਗਨ ਦੀਆਂ ਗੋਲੀਆਂ
Sunday, Aug 30, 2020 - 07:26 PM (IST)

ਸ਼੍ਰੀਨਗਰ - ਸ਼੍ਰੀਨਗਰ 'ਚ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਮੁਹੱਰਮ ਦਾ ਜਲੂਸ ਕੱਢ ਰਹੇ ਲੋਕਾਂ ਨੂੰ ਹਟਾਉਣ ਲਈ ਜੰਮੂ-ਕਸ਼ਮੀਰ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਅਤੇ ਪੈਲੇਟ ਗਨ ਦਾ ਇਸਤੇਮਾਲ ਕਰਨਾ ਪਿਆ। ਇਸ ਘਟਨਾ 'ਚ ਜਲੂਸ 'ਚ ਸ਼ਾਮਲ 19 ਲੋਕ ਜ਼ਖ਼ਮੀ ਹੋ ਗਏ। ਇਹ ਮਾਮਲਾ ਸ਼ਨੀਵਾਰ ਦਾ ਹੈ। ਦੇ ਬੇਮਿਨਾ ਇਲਾਕੇ 'ਚ ਸ਼ਨੀਵਾਰ ਨੂੰ ਕੁੱਝ ਲੋਕ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਦੇ ਮੁਹੱਰਮ ਦਾ ਜਲੂਸ ਕੱਢ ਰਹੇ ਸਨ।
ਜ਼ਖ਼ਮੀਆਂ ਨੂੰ ਲੱਗੀਆਂ ਪੈਲੇਟ ਗਨ ਦੀਆਂ ਗੋਲੀਆਂ
ਰਿਪੋਰਟ ਮੁਤਾਬਕ, ਕਈ ਜ਼ਖ਼ਮੀਆਂ ਦੇ ਚਿਹਰੇ 'ਤੇ ਪੈਲੇਟ ਗਨ ਦੀਆਂ ਗੋਲੀਆਂ ਲੱਗੀਆਂ ਹਨ। ਸ਼ਨੀਵਾਰ ਨੂੰ ਮੁਹੱਰਮ ਦਾ 9ਵਾਂ ਦਿਨ ਸੀ ਅਤੇ ਕਈ ਲੋਕਾਂ ਨੇ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਚਸ਼ਮਦੀਦ ਨੇ ਕਿਹਾ ਕਿ ਜਿਵੇਂ ਹੀ ਜਲੂਸ ਖੁਮੈਨੀ ਚੌਕ ਪਹੁੰਚਿਆ ਉੱਥੇ ਟਕਰਾਅ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਜਲੂਸ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਪੈਲੇਟ ਗਨ ਦਾ ਇਸਤੇਮਾਲ ਕੀਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼੍ਰੀਨਗਰ ਅਤੇ ਦੂਜੇ ਸ਼ਹਿਰਾਂ 'ਚ ਐਤਵਾਰ ਨੂੰ ਵੀ ਰੋਕ ਜਾਰੀ ਰਹੇਗਾ ਤਾਂਕਿ ਮੁਹੱਰਮ ਦੇ 10 ਦਿਨ ਲੋਕਾਂ ਨੂੰ ਜਲੂਸ ਕੱਢਣ ਤੋਂ ਰੋਕਿਆ ਜਾਵੇ।