ਪ੍ਰਿਯੰਕਾ ਗਾਂਧੀ ਭਲਕੇ ਕਰਨਾਟਕ ''ਚ ਕਰੇਗੀ ਚੋਣ ਪ੍ਰਚਾਰ, ਰੋਡ ਸ਼ੋਅ ਦੇ ਨਾਲ ਇਨ੍ਹਾਂ ਪ੍ਰੋਗਰਾਮਾਂ ''ਚ ਲਵੇਗੀ ਹਿੱਸਾ

Monday, Apr 24, 2023 - 02:42 PM (IST)

ਪ੍ਰਿਯੰਕਾ ਗਾਂਧੀ ਭਲਕੇ ਕਰਨਾਟਕ ''ਚ ਕਰੇਗੀ ਚੋਣ ਪ੍ਰਚਾਰ, ਰੋਡ ਸ਼ੋਅ ਦੇ ਨਾਲ ਇਨ੍ਹਾਂ ਪ੍ਰੋਗਰਾਮਾਂ ''ਚ ਲਵੇਗੀ ਹਿੱਸਾ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਅਤੇ ਕਰਨਾਟਕ ਵਿਧਾਨ ਚੋਣਾਂ ਲਈ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਪ੍ਰਿਯੰਕਾ ਗਾਂਧੀ ਵਢੇਰਾ ਕਰਨਾਟਕ 'ਚ ਮੰਗਲਵਾਰ ਨੂੰ ਚੋਣ ਪ੍ਰਚਾਰ ਕਰੇਗੀ। ਕਾਂਗਰਸ ਵੱਲੋਂ ਸੋਮਵਾਰ ਨੂੰ ਇੱਥੇ ਜਾਰੀ ਬਿਆਨ ਮੁਤਾਬਕ, ਪ੍ਰਿਯੰਕਾ ਗਾਂਧੀ ਕਰਨਾਟਕ 'ਚ ਔਰਤਾਂ ਦੇ ਨਾਲ ਗੱਲਬਾਤ ਕਰਨ ਅਤੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਤੋਂ ਇਲਾਵਾ ਇਕ ਜਨਸਭਾ ਨੂੰ ਸੰਬੋਧਨ ਕਰੇਗੀ।

ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਚੋਣਾਂ ਹੋਣਗੀਆਂ ਅਤੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ। ਵਿਰੋਧੀ ਕਾਂਗਰਸ ਦੀ ਨਜ਼ਰ ਸੱਤਾ 'ਚ ਵਾਪਸੀ 'ਤੇ ਹੈ। ਉੱਥੇ ਹੀ ਸੱਤਾਧਾਰੀ ਭਾਜਪਾ ਨੂੰ ਆਪਣੀ ਸੱਤਾ ਬਰਕਰਾਰ ਰੱਖਣ ਦੀ ਉਮੀਦ ਹੈ।


author

Rakesh

Content Editor

Related News