ਸੀਤਾਪੁਰ ’ਚ ਪਿ੍ਰਯੰਕਾ ਗਾਂਧੀ ਨੂੰ ਕੀਤਾ ਗਿਆ ਰਿਹਾਅ, ਰਾਹੁਲ ਨਾਲ ਲਖੀਮਪੁਰ ਜਾਣਗੇ

Wednesday, Oct 06, 2021 - 06:38 PM (IST)

ਲਖਨਊ— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਗਰੋਂ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਗਈ ਪਿ੍ਰਯੰਕਾ ਗਾਂਧੀ ਨੂੰ ਸੋਮਵਾਰ ਤੜਕੇ ਸੀਤਾਪੁਰ ’ਚ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ। ਅੱਜ ਪਿ੍ਰਯੰਕਾ ਗਾਂਧੀ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਰਿਹਾਅ ਕਰ ਦਿੱਤਾ ਹੈ। ਉਹ ਸੀਤਾਪੁਰ ਦੇ ਗੈਸਟ ਹਾਊਸ ’ਚ ਨਜ਼ਰਬੰਦ ਸੀ। ਹੁਣ ਉਹ ਗੈਸਟ ਹਾਊਸ ਤੋਂ ਕਿਤੇ ਵੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਜੋ ਕਿ ਅੱਜ ਉੱਤਰ ਪ੍ਰਦੇਸ਼ ਵਿਚ ਹਨ, ਉਨ੍ਹਾਂ ਨੇ ਸੀਤਾਪੁਰ ’ਚ ਪਿ੍ਰਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਹੁਣ ਦੋਵੇਂ ਪੀੜਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਖੀਰੀ ਜਾਣਗੇ।  

ਇਹ ਵੀ ਪੜ੍ਹੋ :- ਲਖਨਊ ਹਵਾਈ ਅੱਡੇ ’ਤੇ ਕੁਝ ਦੇਰ ਧਰਨਾ ਦੇਣ ਮਗਰੋਂ ਰਾਹੁਲ ਆਪਣੇ ਵਾਹਨ ਤੋਂ ਲਖੀਮਪੁਰ ਰਵਾਨਾ

ਦੱਸ ਦੇਈਏ ਕਿ ਪਿ੍ਰਯੰਕਾ ਗਾਂਧੀ ਸੋਮਵਾਰ ਤੜਕੇ ਤੋਂ ਸੀਤਾਪੁਰ ਪੁਲਸ ਦੀ ਹਿਰਾਸਤ ਵਿਚ ਹੈ, ਪੁਲਸ ਨੇ ਉਨ੍ਹਾਂ ਦੇ ਅਤੇ 10 ਹੋਰ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਪਿ੍ਰਯੰਕਾ ਨੂੰ ਸੋਮਵਾਰ ਤੜਕੇ ਲਖੀਮਪੁਰ ਖੀਰੀ ਜਾਂਦੇ ਸਮੇਂ ਰਾਹ ’ਚ ਸੀਤਾਪੁਰ ’ਚ ਹਿਰਾਸਤ ਵਿਚ ਲਿਆ ਗਿਆ ਸੀ। ਜਿਸ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ। 

ਇਹ ਵੀ ਪੜ੍ਹੋ : ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ

ਇਥੇ ਦੱਸਣਯੋਗ ਹੈ ਕਿ ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਈਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਗਈ ਸੀ। ਇਸ ਹਾਦਸੇ ’ਚ ਘੱਟੋ-ਘੱਟ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।ਜਿਹੜੀ ਗੱਡੀ ਕਿਸਾਨਾਂ ’ਤੇ ਚੜ੍ਹਾਈ ਗਈ ਸੀ, ਉਸ ’ਚ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਅਤੇ ਹੋਰ ਨਜ਼ੀਦੀਕੀ ਸਵਾਰ ਸਨ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ 'ਚ ਪਿਛਲੇ ਹਫ਼ਤੇ ਆਈ ਗਿਰਾਵਟ : WHO

ਇਹ ਹਾਦਸਾ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ ਵਾਪਰਿਆ। ਐਤਵਾਰ ਨੂੰ ਲਖੀਮਪੁਰ ਖੀਰੀ ’ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਪਹੁੰਚਣ ਵਾਲੇ ਸਨ ਪਰ ਉਸ ਤੋਂ ਪਹਿਲਾਂ ਹੀ ਤਿਕੁਨੀਆ ’ਚ ਵਿਵਾਦ ਹੋ ਗਿਆ। ਤਿਕੁਨੀਆ ’ਚ ਕਿਸਾਨ ਉੱਪ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਉਣ ਲਈ ਖੜ੍ਹੇ ਸਨ। ਰਿਪੋਰਟ ਮੁਤਾਬਕ ਉੱਪ ਮੁੱਖ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਕੁਝ ਭਾਜਪਾਈਆਂ ਅਤੇ ਕਿਸਾਨਾਂ ਵਿਚਾਲੇ ਵਿਵਾਦ ਹੋ ਗਿਆ ਸੀ। ਇਸ ਦੇ ਬਾਅਦ ਭਾਜਪਾਈਆਂ ਨੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਸੀ। ਇਸ ਹਿੰਸਾ ਤੋਂ ਬਾਅਦ ਗੁੱਸੇ ’ਚ ਆਏ ਕਿਸਾਨਾਂ ਨੇ ਕਈ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Tanu

Content Editor

Related News