ਭਾਰਤ ਜੋੜੋ ਨਿਆਏ ਯਾਤਰਾ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਹੋਈ ਬੀਮਾਰ, ਕਰਵਾਉਣ ਪਿਆ ਹਸਪਤਾਲ ''ਚ ਦਾਖ਼ਲ

02/16/2024 5:32:51 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਬੀਮਾਰ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਿਯੰਕਾ ਵਾਡਰਾ ਨੇ ਵੀਰਵਾਰ ਨੂੰ ਦੱਸਿਆ,''ਮੈਂ ਬਹੁਤ ਚਾਅ ਨਾਲ ਉੱਤਰ ਪ੍ਰਦੇਸ਼ 'ਚ ਭਾਰਤ ਜੋੜੋ ਨਿਆਏ ਯਾਤਰਾ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੀ ਹੈ ਪਰ ਬੀਮਾਰੀ ਕਾਰਨ ਮੈਨੂੰ ਅੱਜ ਹੀ ਹਸਪਤਾਲ 'ਚ ਦਾਖ਼ਲ ਹੋਣਾ ਪਿਆ।''

ਇਹ ਵੀ ਪੜ੍ਹੋ : ਭਾਰਤ ਬੰਦ ; ਕਿਸਾਨਾਂ ਨਾਲ ਔਖੀ ਹੋ ਗਈ ਕਾਰ 'ਚ ਬੈਠੀ ਕੁੜੀ, ਗੰਦੇ ਇਸ਼ਾਰੇ ਕਰਦੇ ਹੋਏ ਕੱਢੀਆਂ ਗਾਲ੍ਹਾਂ (ਵੀਡੀਓ)

ਉਨ੍ਹਾਂ ਕਿਹਾ,''ਥੋੜ੍ਹਾ ਬਿਹਤਰ ਹੁੰਦੇ ਹੀ ਮੈਂ ਯਾਤਰਾ 'ਚ ਜੁੜਾਂਗੀ। ਉਦੋਂ ਤੱਕ ਲਈ ਚੰਦੌਲੀ-ਬਨਾਰਸ ਪਹੁੰਚ ਰਹੇ ਸਾਰੇ ਯਾਤਰੀ ਪੂਰੀ ਮਿਹਨਤ ਨਾਲ ਯਾਤਰਾ ਦੀ ਤਿਆਰੀ 'ਚ ਲੱਗੇ ਉੱਤਰ ਪ੍ਰਦੇਸ਼ ਦੇ ਮੇਰੇ ਸਹਿਯੋਗੀਆਂ ਅਤੇ ਪਿਆਰੇ ਭਰਾ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ।'' ਸੂਤਰਾਂ ਅਨੁਸਾਰ ਸ਼ਨੀਵਾਰ ਇਹ ਯਾਤਰਾ ਸਾਸਾਰਾਮ 'ਚ ਵੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ ਮੋਹਨੀਆ ਹੁੰਦੇ ਹੋਏ ਚੰਦੌਲੀ 'ਚ ਦਾਖ਼ਲ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News