'ਨਮਸਤੇ ਟਰੰਪ' 'ਤੇ 100 ਕਰੋੜ ਖਰਚੇ ਤਾਂ ਫਿਰ ਮਜ਼ਦੂਰਾਂ ਲਈ ਮੁਫ਼ਤ ਰੇਲ ਯਾਤਰਾ ਕਿਉਂ ਨਹੀਂ : ਪ੍ਰਿਅੰਕਾ

Monday, May 04, 2020 - 01:38 PM (IST)

'ਨਮਸਤੇ ਟਰੰਪ' 'ਤੇ 100 ਕਰੋੜ ਖਰਚੇ ਤਾਂ ਫਿਰ ਮਜ਼ਦੂਰਾਂ ਲਈ ਮੁਫ਼ਤ ਰੇਲ ਯਾਤਰਾ ਕਿਉਂ ਨਹੀਂ : ਪ੍ਰਿਅੰਕਾ

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਰੇਲਵੇ ਵਲੋਂ ਕਿਰਾਇਆ ਲਏ ਜਾਣ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਜਦੋਂ 'ਨਮਸਤੇ ਟਰੰਪ' ਪ੍ਰੋਗਰਾਮ 'ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ ਤਾਂ ਫਿਰ ਸੰਕਟ ਦੇ ਸਮੇਂ ਮਜ਼ਦੂਰਾਂ ਨੂੰ ਮੁਫ਼ਤ ਰੇਲ ਯਾਤਰਾ ਦੀ ਸਹੂਲਤ ਉਪਲੱਬਧ ਕਿਉਂ ਨਹੀਂ ਕਰਵਾਈ ਜਾ ਸਕਦੀ?

PunjabKesari

ਉਨ੍ਹਾਂ ਨੇ ਟਵੀਟ ਕੀਤਾ ਕਿ ਮਜ਼ਦੂਰ ਰਾਸ਼ਟਰ ਨਿਰਮਾਤਾ ਹਨ ਪਰ ਅੱਜ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਹ ਦੇਸ਼ ਲਈ ਵੱਡੇ ਦੁੱਖ ਦਾ ਕਾਰਨ ਹੈ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਜਦੋਂ ਅਸੀਂ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਹਵਾਈ ਜਹਾਜ਼ ਤੋਂ ਮੁਫ਼ਤ ਵਾਪਸ ਲੈ ਕੇ ਆ ਸਕਦੇ ਹਨ, ਨਮਸਤੇ ਟਰੰਪ ਪ੍ਰੋਗਰਾਮ 'ਚ ਸਰਕਾਰੀ ਖਜ਼ਾਨੇ ਤੋਂ 100 ਕਰੋੜ ਰੁਪਏ ਖਰਚ ਕਰ ਸਕਦੇ ਹਾਂ, ਜਦੋਂ ਰੇਲ ਮੰਤਰੀ ਪੀ. ਐੱਮ. ਕੇਅਰਸ ਫੰਡ 'ਚ 151 ਕਰੋੜ ਰੁਪਏ ਦੇ ਸਕਦੇ ਹਨ ਤਾਂ ਫਿਰ ਮਜ਼ਦੂਰਾਂ ਨੂੰ ਆਫਤ ਦੀ ਇਸ ਘੜੀ ਵਿਚ ਮੁਫ਼ਤ ਰੇਲ ਯਾਤਰਾ ਦੀ ਸਹੂਲਤ ਕਿਉਂ ਨਹੀਂ ਦੇ ਸਕਦੇ?

PunjabKesari

ਪ੍ਰਿਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਨੇ ਫੈਸਲਾ ਲਿਆ ਹੈ ਕਿ ਉਹ ਘਰ ਪਰਤਣ ਵਾਲੇ ਮਜ਼ਦੂਰਾਂ ਦੀ ਰੇਲ ਯਾਤਰਾ ਦਾ ਪੂਰਾ ਖਰਚ ਚੁੱਕੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਭਾਵ ਅੱਜ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਦੇ ਪਰਤਣ 'ਤੇ ਹੋਣ ਵਾਲੇ ਖਰਚ ਪਾਰਟੀ ਦੀ ਪ੍ਰਦੇਸ਼ ਇਕਾਈਆਂ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਮਜ਼ਦੂਰਾਂ ਦੀ ਇਸ ਮੁਫ਼ਤ ਰੇਲ ਯਾਤਰਾ ਦੀ ਮੰਗ ਨੂੰ ਵਾਰ-ਵਾਰ ਚੁੱਕਿਆ ਹੈ। ਬਦਕਿਸਮਤੀ ਨਾ ਸਰਕਾਰ ਨੇ ਸੁਣੀ ਅਤੇ ਨਾ ਹੀ ਰੇਲ ਮੰਤਰਾਲੇ ਨੇ। ਇਸ ਲਈ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿ ਹਰ ਪ੍ਰਦੇਸ਼ ਕਾਂਗਰਸ ਕਮੇਟੀ ਹਰ ਲੋੜਵੰਦ ਮਜ਼ਦੂਰ ਦੇ ਘਰ ਪਰਤਣ ਦੀ ਰੇਲ ਯਾਤਰਾ ਦੀ ਟਿਕਟ ਦਾ ਖਰਚ ਕਰੇਗੀ।


author

Tanu

Content Editor

Related News