ਕਿਹੋ ਜਿਹੀ ਕਰਜ਼ ਮੁਆਫ਼ੀ ਕਿ ਕਿਸਾਨ ਖੁਦਕੁਸ਼ੀ ਲਈ ਮਜਬੂਰ ਹਨ : ਪ੍ਰਿਅੰਕਾ
Saturday, Jul 27, 2019 - 11:57 AM (IST)

ਨਵੀਂ ਦਿੱਲੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਇਲਾਕੇ ਵਿਚ ਸੋਕੇ ਅਤੇ ਕਰਜ਼ ਦੀ ਮਾਰ ਝੱਲ ਰਹੇ ਕਿਸਾਨਾਂ ਵਲੋਂ ਖੁਦਕੁਸ਼ੀ ਕਰਨ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੂਬੇ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਕਰਜ਼ ਮੁਆਫ਼ੀ ਦੇ ਬਾਵਜੂਦ ਕਿਸਾਨ ਖੁਦਕੁਸ਼ੀ ਲਈ ਕਿਉਂ ਮਜਬੂਰ ਹੋ ਰਹੇ ਹਨ?
ਪ੍ਰਿਅੰਕਾ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, ''ਕਿਸਾਨ ਫਸਲ ਉਂਗਾਉਂਦੇ ਹਨ, ਮੁੱਲ ਨਹੀਂ ਮਿਲਦਾ। ਸੋਕਾ ਪੈਂਦਾ ਹੈ, ਮੁਆਵਜਾ ਨਹੀਂ ਮਿਲਦਾ। ਬੁੰਦੇਲਖੰਡ ਦੇ ਕਿਸਾਨਾਂ ਨੂੰ ਹਰ ਦਿਨ ਕੁਰਕੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਕਿਹੋ ਜਿਹੀ ਕਿਸਾਨ ਨੀਤੀ ਹੈ ਅਤੇ ਕਿਹੋ ਜਿਹੀ ਕਰਜ਼ ਮੁਆਫ਼ੀ ਹੈ, ਜਿਸ ਵਿਚ ਕਿਸਾਨ ਖੁਦਕੁਸ਼ੀ ਲਈ ਮਜਬੂਰ ਹੋ ਜਾਣ?'' ਪ੍ਰਿਅੰਕਾ ਨੇ ਜਿਸ ਖ਼ਬਰ ਦਾ ਹਵਾਲਾ ਦਿੱਤਾ ਹੈ, ਉਸ ਮੁਤਾਬਕ ਬੁੰਦੇਲਖੰਡ ਦੇ ਬਾਂਦਾ ਜ਼ਿਲੇ ਵਿਚ ਪਿਛਲੇ ਕੁਝ ਦਿਨਾਂ ਅੰਦਰ ਸੋਕੇ ਅਤੇ ਕਰਜ਼ ਦੀ ਮਾਰ ਝੱਲ ਰਹੇ 5 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।