ਯੂ. ਪੀ. 'ਚ ਵੱਧਦੇ ਅਪਰਾਧਾਂ 'ਤੇ ਪ੍ਰਿਅੰਕਾ ਨੇ ਇੰਝ ਕੱਢੀ ਭੜਾਸ, ਕਿਹਾ- ਅੱਖਾਂ ਬੰਦ ਕਰ ਕੇ ਬੈਠੀ ਹੈ ਸਰਕਾਰ

06/20/2019 1:48:54 PM

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਵੱਧ ਰਹੇ ਅਪਰਾਧਾਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪ੍ਰਿਅੰਕਾ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਸੱਤਾ ਦੀ ਭੁੱਖੀ ਭਾਜਪਾ ਸਰਕਾਰ ਇਨ੍ਹਾਂ ਅਪਰਾਧਾਂ ਨੂੰ ਲੈ ਕੇ ਅੱਖਾਂ ਬੰਦ ਕਰ ਕੇ ਬੈਠੀ ਹੈ।

PunjabKesari

ਪ੍ਰਿਅੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਮਾਸੂਮਾਂ ਨਾਲ ਦਰਿੰਦਗੀ ਕੀਤੀ ਜਾ ਰਹੀ ਹੈ। ਔਰਤਾਂ ਨੂੰ ਡਰ ਦੇ ਮਾਹੌਲ ਵਿਚ ਧੱਕਿਆ ਜਾ ਰਿਹਾ ਹੈ। ਆਦਮੀ ਨੂੰ ਜ਼ਿੰਦਾ ਸਾੜ ਦਿਤਾ ਜਾ ਰਿਹਾ ਹੈ ਪਰ ਸੱਤਾ ਦੀ ਰਾਗ ਦਰਬਾਰੀ ਅੱਖਾਂ ਕੁਝ ਨਹੀਂ ਦੇਖ ਰਹੀਆਂ। ਪ੍ਰਦੇਸ਼ ਸਰਕਾਰ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਦੋਂ ਲੈਣੀ ਸ਼ੁਰੂ ਕਰੇਗੀ?

ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਅਖਬਾਰਾਂ ਵਿਚ ਛਪੀਆਂ ਖਬਰਾਂ ਦੀ ਕਟਿੰਗ ਵੀ ਪੋਸਟ ਕੀਤੀ ਹੈ, ਜਿਸ ਵਿਚ ਬਾਰ ਕੌਂਸਲ ਦੀ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ, ਅਲੀਗੜ੍ਹ 'ਚ ਮਹਿਲਾ ਬੀ. ਡੀ. ਸੀ. ਨੂੰ ਜ਼ਿੰਦਾ ਸਾੜਨ, ਗੋਰਖਪੁਰ 'ਚ 7 ਸਾਲ ਦੀ ਬੱਚੀ ਨਾਲ ਦਰਿੰਦਗੀ, ਰਾਮਪੁਰ ਵਿਚ ਪਤੀ ਨੂੰ ਦਰੱਖਤ ਨਾਲ ਬੰਨ ਕੇ ਪਤਨੀ ਨਾਲ ਸਮੂਹਕ ਗੈਂਗਰੇਪ ਅਤੇ ਬੰਦਾਯੂ 'ਚ 15 ਦਿਨ ਤਕ ਥਾਣੇ ਦੇ ਚੱਕਰ ਕੱਟਣ 'ਤੇ ਵੀ ਮਾਮਲਾ ਦਰਜ ਨਹੀਂ ਹੋਇਆ ਆਦਿ ਘਟਨਾਵਾਂ ਦਾ ਜ਼ਿਕਰ ਹੈ।

PunjabKesari


Tanu

Content Editor

Related News