ਪ੍ਰਿਯੰਕਾ ਗਾਂਧੀ ਅਤੇ ਦੇਵੇਂਦਰ ਫੜਨਵੀਸ ਦਾ ਛੱਤੀਸਗੜ੍ਹ ਦੌਰਾ ਅੱਜ

10/30/2023 10:57:16 AM

ਰਾਏਪੁਰ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਚੌਥੀ ਵਾਰ ਛੱਤੀਸਗੜ੍ਹ ਦੌਰੇ 'ਤੇ ਆ ਰਹੀ ਹੈ। ਉਹ 30 ਅਕਤੂਬਰ ਯਾਨੀ ਅੱਜ ਪ੍ਰਦੇਸ਼ ਦੇ ਖੈਰਾਗੜ੍ਹ ਅਤੇ ਬਿਲਾਸਪੁਰ 'ਚ ਚੋਣ ਸਭਾ ਕਰੇਗੀ। ਉਹ ਖੈਰਾਗੜ੍ਹ ਦੇ ਜਾਲਬਾਂਧਾ 'ਚ ਚੋਣ ਸਭਾ ਨੂੰ ਸੰਬੋਧਨ ਕਰੇਗੀ। ਇਸ ਤੋਂ ਬਾਅਦ ਦੁਪਹਿਰ ਬਿਲਾਸਪੁਰ ਦੇ ਪੁਲਸ ਗਰਾਊਂਡ 'ਚ ਵੀ ਚੋਣ ਸਭਾ ਨੂੰ ਸੰਬੋਧਨ ਕਰੇਗੀ। ਇਸ ਤੋਂ ਬਾਅਦ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋ ਜਾਵੇਗੀ।

ਇਹ ਵੀ ਪੜ੍ਹੋ : ਰਾਘਵ ਚੱਢਾ ਦੇ ਰਾਜ ਸਭਾ ਤੋਂ ਮੁਲਤਵੀ ਸਬੰਧੀ ਪਟੀਸ਼ਨ 'ਤੇ SC ਭਲਕੇ ਕਰੇਗਾ ਸੁਣਵਾਈ

ਦੂਜੇ ਪਾਸੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ 30 ਅਕਤੂਬਰ ਨੰ ਸਵੇਰੇ 10 ਵਜੇ ਧਮਤਰੀ ਜ਼ਿਲ੍ਹੇ ਦੇ ਭਾਜਪਾ ਦੇ ਤਿੰਨੋਂ ਉਮੀਦਵਾਰਾਂ ਦੀ ਨਾਮਜ਼ਦਗੀ ਰੈਲੀ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਰਾਏਪੁਰ 'ਚ ਦੁਪਹਿਰ ਡੇਢ ਵਜੇ ਭਾਜਪਾ ਦੇ 7 ਉਮੀਦਵਾਰਾਂ ਦੀ ਨਾਮਜ਼ਦਗੀ 'ਚ ਸ਼ਾਮਲ ਹੋਣਗੇ। ਇਸ ਦੌਰਾਨ ਭਾਜਪਾ ਰਾਏਪੁਰ 'ਚ ਮੈਗਾ ਰੈਲੀ ਕੱਢੇਗੀ। ਉੱਥੇ ਹੀ 2 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੌਰੇ 'ਤੇ ਰਹਿਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News