ਪੱਤਰਕਾਰ ਨੇ ਪ੍ਰਿਯੰਕਾ ਗਾਂਧੀ ਦੇ ਨਿੱਜੀ ਸਕੱਤਰ ਵਿਰੁੱਧ ਮਾਮਲਾ ਦਰਜ ਕਰਾਇਆ

Thursday, Aug 15, 2019 - 01:13 AM (IST)

ਪੱਤਰਕਾਰ ਨੇ ਪ੍ਰਿਯੰਕਾ ਗਾਂਧੀ ਦੇ ਨਿੱਜੀ ਸਕੱਤਰ ਵਿਰੁੱਧ ਮਾਮਲਾ ਦਰਜ ਕਰਾਇਆ

ਸੋਨਭੱਦਰ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਦੇ ਨਿੱਜੀ ਸਕੱਤਰ ਸੰਦੀਪ ਸਿੰਘ ਵਿਰੁੱਧ ਇਕ ਪੱਤਰਕਾਰ ਨੇ ਘੋਰਾਵਲ ਥਾਣੇ ਵਿਚ ਮਾਮਲਾ ਦਰਜ ਕਰਾਇਆ ਹੈ। ਪੁਲਸ ਮੁਖੀ ਸੀ. ਪੀ. ਪਾਂਡੇ ਨੇ ਦੱਸਿਆ ਕਿ ਇਕ ਸਮਾਚਾਰ ਚੈਨਲ ਦੇ ਪੱਤਜਕਾਰ ਦੀ ਸ਼ਿਕਾਇਤ 'ਤੇ ਐੱਫ. ਆਈ. ਆਰ. ਮੰਗਲਵਾਰ ਨੂੰ ਦੇਰ ਸ਼ਾਮ ਦਰਜ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਐੱਫ. ਆਈ. ਆਰ. ਵਿਚ ਵਾਰਾਣਸੀ ਨਿਵਾਸੀ ਨਿਤੀਸ਼ ਕੁਮਾਰ ਪਾਂਡੇ ਨੇ ਦੋਸ਼ ਲਗਾਇਆ ਹੈ ਕਿ ਪ੍ਰਿਯੰਕਾ ਗਾਂਧੀ ਜਦ ਸੋਨਭੱਦਰ ਦੇ ਉਂਭਾ ਆਈ ਤਾਂ ਸੰਦੀਪ ਸਿੰਘ ਨੇ ਸਮਾਚਾਰ ਕਵਰੇਜ ਦੌਰਾਨ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਧਮਕੀ ਦਿੱਤੀ। ਨਿਤੀਸ਼ ਨੇ ਐੱਫ. ਆਈ. ਆਰ. ਵਿਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਕੈਮਰਾਮੈਨ ਵਿਸ਼ੇਸ਼ ਪਾਂਡੇ ਨਾਲ ਵੀ ਮਾਰਕੁੱਟ ਕੀਤੀ ਗਈ ਅਤੇ ਕੈਮਰੇ ਨਾਲ ਛੇੜਛਾੜ ਕੀਤੀ ਗਈ। ਵਰਣਨਯੋਗ ਹੈ ਕਿ ਮੰਗਲਵਾਰ ਨੂੰ ਪ੍ਰਿਯੰਕਾ ਗਾਂਧੀ ਦੇ ਉਂਭਾ ਦੌਰੇ ਦੇ ਸਮੇਂ ਉਨ੍ਹਾਂ ਦੇ ਸਹਿਯੋਗੀ ਵਲੋਂ ਪੱਤਰਕਾਰ ਨਾਲ ਕਥਿਤ ਤੌਰ 'ਤੇ ਬਦਸਲੂਕੀ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।


author

Inder Prajapati

Content Editor

Related News