ਭਾਜਪਾ ਵਫ਼ਦ ਚੋਣ ਕਮਿਸ਼ਨ ਕੋਲ ਪੁੱਜਿਆ, PM ''ਤੇ ਟਿੱਪਣੀ ਲਈ ਖੜਗੇ ''ਤੇ ਕੀਤੀ ਕਾਰਵਾਈ ਦੀ ਮੰਗ

Wednesday, Apr 22, 2026 - 02:14 PM (IST)

ਭਾਜਪਾ ਵਫ਼ਦ ਚੋਣ ਕਮਿਸ਼ਨ ਕੋਲ ਪੁੱਜਿਆ, PM ''ਤੇ ਟਿੱਪਣੀ ਲਈ ਖੜਗੇ ''ਤੇ ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ- ਭਾਜਪਾ ਦਾ ਇਕ ਵਫ਼ਦ ਬੁੱਧਵਾਰ ਨੂੰ ਚੋਣ ਕਮਿਸ਼ਨ ਪਹੁੰਚਿਆ ਅਤੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ 'ਅੱਤਵਾਦੀ' ਸੰਬੰਧੀ ਟਿੱਪਣੀ ਲਈ ਉਨ੍ਹਾਂ ਦੇ (ਖੜਗੇ) ਖ਼ਿਲਾਫ਼ 'ਸਖ਼ਤ ਤੋਂ ਸਖ਼ਤ ਕਾਰਵਾਈ' ਦੀ ਮੰਗ ਕੀਤੀ। ਇਸ ਵਫ਼ਦ 'ਚ ਨਿਰਮਲਾ ਸੀਤਾਰਮਨ ਸਮੇਤ ਤਿੰਨ ਕੇਂਦਰੀ ਮੰਤਰੀ ਸ਼ਾਮਲ ਸਨ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਸੀਤਾਰਮਨ ਨੇ ਕਿਹਾ,''ਅੱਜ ਅਸੀਂ ਕਮਿਸ਼ਨ ਦੇ ਸਾਹਮਣੇ ਮੌਜੂਦ ਹੋਏ ਤਾਂ ਕਿ ਉਸ ਦਾ ਧਿਆਨ ਇਸ ਵੱਲ ਆਕਰਸ਼ਿਤ ਕੀਤਾ ਜਾ ਸਕੇ ਕਿ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਰਗੇ ਦਿੱਗਜ ਵਿਅਕਤੀ ਨੇ ਇੰਨੇ ਨਿੰਦਾਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।''

ਵਿੱਤ ਮੰਤਰੀ ਨੇ ਕਿਹਾ ਕਿ ਚੋਣ ਰਾਜ ਤਾਮਿਲਨਾਡੂ 'ਚ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਪ੍ਰਧਾਨ ਮੰਤਰੀ ਨੂੰ 'ਅੱਤਵਾਦੀ' ਕਿਹਾ, ਜੋ 'ਬੇਹੱਦ ਨਿੰਦਾਯੋਗ' ਹੈ। ਸੀਤਾਰਮਨ ਨੇ ਕਿਹਾ,''ਇਹ ਭਾਰਤ ਦੀ ਜਨਤਾ ਵਲੋਂ ਦਿੱਤੇ ਗਏ (ਪ੍ਰਧਾਨ ਮੰਤਰੀ ਮੋਦੀ ਨੂੰ) ਜਨਾਦੇਸ਼ ਦਾ ਅਪਮਾਨ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਉਸ ਪੂਰੀ ਵਿਵਸਥਾ ਦਾ ਅਪਮਾਨ ਹੈ, ਜੋ ਲੋਕ ਚੋਣਾਂ ਦੇ ਮਾਧਿਅਮ ਨਾਲ ਆਪਣੇ ਨੇਤਾ ਦੀ ਚੋਣ ਕਰਦੇ ਹਨ ਅਤੇ ਇਕ ਵਾਰ ਚੁਣੇ ਜਾਣ ਤੋਂ ਬਾਅਦ, ਉਹ ਪੂਰੇ ਦੇਸ਼ ਦੇ ਨੇਤਾ ਹੁੰਦੇ ਹਨ।'' ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ 'ਪੂਰੀ ਤਰ੍ਹਾਂ ਨਾਲ ਦੁਖੀ' ਹੈ ਅਤੇ ਤਾਮਿਲਨਾਡੂ ਅਤੇ ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਵਿਚਾਲੇ ਪ੍ਰਧਾਨ ਮੰਤਰੀ ਖ਼ਿਲਾਫ਼ ਇਸ ਤਰ੍ਹਾਂ ਦੀਆਂ ਟਿੱਪਣੀਆਂ ਇਸ ਲਈ ਕਰ ਰਹੀ ਹੈ, ਕਿਉਂਕਿ ਉਹ ਮੋਦੀ ਤੋਂ 'ਨਫ਼ਰਤ' ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News