ਇਰਡਾ ਦੇ ਨਵੇਂ ਪ੍ਰਸਤਾਵ ਨਾਲ ਮਚਿਆ ਹੜਕੰਪ, ਪਾਲਿਸੀ ਬਾਜ਼ਾਰ ਦੀ ਪੇਰੈਂਟ ਕੰਪਨੀ ਦਾ ਸ਼ੇਅਰ ਕ੍ਰੈਸ਼, 35.98 ਫੀਸਦੀ ਟੁੱਟਿਆ

Friday, Sep 25, 2026 - 02:56 PM (IST)

ਇਰਡਾ ਦੇ ਨਵੇਂ ਪ੍ਰਸਤਾਵ ਨਾਲ ਮਚਿਆ ਹੜਕੰਪ, ਪਾਲਿਸੀ ਬਾਜ਼ਾਰ ਦੀ ਪੇਰੈਂਟ ਕੰਪਨੀ ਦਾ ਸ਼ੇਅਰ ਕ੍ਰੈਸ਼, 35.98 ਫੀਸਦੀ ਟੁੱਟਿਆ

ਬਿਜ਼ਨੈੱਸ ਡੈਸਕ - ਪਾਲਿਸੀ ਬਾਜ਼ਾਰ ਦੀ ਪੇਰੈਂਟ ਕੰਪਨੀ ਪੀ. ਬੀ. ਫਿਨਟੈੱਕ ਦੇ ਸ਼ੇਅਰ ’ਚ ਅੱਜ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਕਾਰੋਬਾਰ ਦੌਰਾਨ ਸਟਾਕ ਲੱਗਭਗ 36 ਫੀਸਦੀ ਟੁੱਟ ਕੇ 18 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ। ਸ਼ੇਅਰ ’ਚ ਲਗਾਤਾਰ ਲੋਅਰ ਸਰਕਟ ਲੱਗਣ ਨਾਲ ਨਿਵੇਸ਼ਕਾਂ ਵਿਚਾਲੇ ਚਿੰਤਾ ਵਧ ਗਈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ’ਤੇ ਪੀ. ਬੀ. ਫਿਨਟੈੱਕ ਦਾ ਸ਼ੇਅਰ 1,207.20 ਰੁਪਏ ’ਤੇ ਬੰਦ ਹੋਇਆ, ਜੋ ਪਿਛਲੇ ਕਾਰੋਬਾਰੀ ਸੈਸ਼ਨ ਦੇ 1,886.30 ਰੁਪਏ ਦੇ ਮੁਕਾਬਲੇ ਲੱਗਭਗ 36 ਫੀਸਦੀ ਦੀ ਗਿਰਾਵਟ ਹੈ। ਇਸ ਤੋਂ ਪਹਿਲਾਂ ਸ਼ੇਅਰ 3 ਕਾਰੋਬਾਰੀ ਸੈਸ਼ਨਾਂ ’ਚ 8 ਫੀਸਦੀ ਤੋਂ ਵੱਧ ਚੜ੍ਹਿਆ ਸੀ।

ਇਹ ਵੀ ਪੜ੍ਹੋ : 2 ਅਕਤੂਬਰ ਨੂੰ 'No UPI Day', 500 ਵਪਾਰਕ ਸੰਗਠਨਾਂ ਨੇ ਕਰ'ਤਾ ਐਲਾਨ

ਕਿਉਂ ਆਈ ਸ਼ੇਅਰ ’ਚ ਇੰਨੀ ਵੱਡੀ ਗਿਰਾਵਟ

ਪੀ. ਬੀ. ਫਿਨਟੈੱਕ ਦੇ ਸ਼ੇਅਰਾਂ ’ਚ ਇਹ ਗਿਰਾਵਟ ਭਾਰਤੀ ਬੀਮਾ ਰੈਗੂਲੇਟਰੀ ਇਰਡਾ ਵੱਲੋਂ ਬੀਮਾ ਵੰਡ ਦੇ ਕਮਿਸ਼ਨ ਅਤੇ ਖਰਚੇ ਨਾਲ ਜੁੜੇ ਨਿਯਮਾਂ ’ਚ ਵੱਡੇ ਪੱਧਰ ’ਤੇ ਬਦਲਾਅ ਦੇ ਪ੍ਰਸਤਾਵ ਤੋਂ ਬਾਅਦ ਆਈ ਹੈ। ਪ੍ਰਸਤਾਵਿਤ ਬਦਲਾਅ ’ਚ ਬੀਮਾ ਡਿਸਟ੍ਰੀਬਿਊਟਰਜ਼ ਦੇ ਕਮਿਸ਼ਨ ਢਾਂਚੇ ’ਤੇ ਹੱਦ ਲਾਉਣ ਦੀ ਗੱਲ ਕਹੀ ਗਈ ਹੈ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਹੈਲਥ ਇੰਸ਼ੋਰੈਂਸ ’ਚ ਕਮਿਸ਼ਨ ਨੂੰ 15-20 ਫੀਸਦੀ ਅਤੇ ਟਰਮ ਲਾਈਫ਼ ਇੰਸ਼ੋਰੈਂਸ ’ਚ ਇਸ ਨੂੰ 25 ਫੀਸਦੀ ਤੱਕ ਸੀਮਤ ਕਰਨ ਦਾ ਪ੍ਰਸਤਾਵ ਪੀ. ਬੀ. ਫਿਨਟੈੱਕ ਦੇ ਕਾਰੋਬਾਰ ਦੀ ਕਮਾਈ ’ਤੇ ਅਸਰ ਪਾ ਸਕਦਾ ਹੈ।

ਇਹ ਵੀ ਪੜ੍ਹੋ :  SBI ਨੇ ATM ਨਿਯਮਾਂ ਵਿੱਚ ਬਦਲਾਅ ਕੀਤਾ, ਨਕਦੀ ਕਢਵਾਉਣ 'ਤੇ ਲੱਗੇਗਾ ਚਾਰਜ ਲੱਗੇ, ਮੁਫ਼ਤ ਲੈਣ-ਦੇਣ ਦੀ ਸੀਮਾ ਘਟਾਈ

ਬ੍ਰੋਕਰੇਜ ਨੇ ਵੀ ਪ੍ਰਗਟਾਈ ਚਿੰਤਾ

ਐੱਮ. ਕੇ. ਗਲੋਬਲ ਮੁਤਾਬਕ ਪੀ. ਬੀ. ਫਿਨਟੈੱਕ ਦੇ ਬਿਜ਼ਨੈੱਸ ਮਾਡਲ ’ਤੇ ਹੈਲਥ ਇੰਸ਼ੋਰੈਂਸ ਦੀ ਰੀਨਿਊਅਲ ਅਤੇ ਪੋਰਟਿੰਗ ਕਮਿਸ਼ਨ, ਟਰਮ ਲਾਈਫ਼ ਇੰਸ਼ੋਰੈਂਸ ਦੇ ਪਹਿਲੇ ਸਾਲ ਦੇ ਕਮਿਸ਼ਨ ਅਤੇ ਮੋਟਰ ਇੰਸ਼ੋਰੈਂਸ ਦੇ ‘ਆਨ ਡੈਮੇਜ’ ਅਤੇ ‘ਥਰਡ ਪਾਰਟੀ’ ਕਮਿਸ਼ਨ ’ਚ ਪ੍ਰਸਤਾਵਿਤ ਕਟੌਤੀ ਦਾ ਅਸਰ ਪੈ ਸਕਦਾ ਹੈ।

ਉਥੇ ਹੀ ਬਰਨਸਟੀਨ ਨੇ ਕਿਹਾ ਕਿ ਪ੍ਰਸਤਾਵਿਤ ਕਮਿਸ਼ਨ ਕਟੌਤੀ ਬਾਜ਼ਾਰ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ ਅਤੇ ਇਸ ਦਾ ਅਸਰ ਪੀ. ਬੀ. ਫਿਨਟੈੱਕ ’ਤੇ ਹੋਰ ਕੰਪਨੀਆਂ ਦੇ ਮੁਕਾਬਲੇ ਵਧ ਪੈ ਸਕਦਾ ਹੈ। ਬ੍ਰੋਕਰੇਜ ਅਨੁਸਾਰ ਪ੍ਰਸਤਾਵਿਤ ਟੈਕ-ਰੇਟ ਕੈਪ ਖਾਸ ਤੌਰ ’ਤੇ ਹੈਲਥ ਅਤੇ ਮੋਟਰ ਇੰਸ਼ੋਰੈਂਸ ’ਚ ਪੀ. ਬੀ. ਫਿਨਟੈੱਕ ਦੀ ਯੂਨਿਟ ਇਕਨਾਮਿਕਸ ’ਤੇ ਦਬਾਅ ਪਾ ਸਕਦੇ ਹਨ।

ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
ਇਹ ਵੀ ਪੜ੍ਹੋ
: Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News