ਗਾਂ ਦੇ ਗੋਹੇ ਨਾਲ ਦੀਵਾਲੀ ਲਈ ਇਕ ਲੱਖ ਦੀਵੇ ਬਣਾਉਣ ''ਚ ਲੱਗੇ ਆਗਰਾ ਜੇਲ੍ਹ ਦੇ ਕੈਦੀ

10/20/2022 6:13:11 PM

ਆਗਰਾ (ਭਾਸ਼ਾ)- ਗਾਂ ਦੇ ਗੋਹੇ ਨਾਲ ਬਣੇ ਦੀਵਿਆਂ ਨਾਲ ਇਸ ਵਾਰ ਦੀਵਾਲੀ 'ਤੇ ਆਗਰਾ ਦੇ ਘਰ ਜਗਮਗਾਉਣਗੇ। ਤਿਉਹਾਰ ਤੋਂ ਪਹਿਲਾਂ ਜ਼ਿਲ੍ਹਾ ਜੇਲ੍ਹ ਦੇ 12 ਕੈਦੀ ਅਜਿਹੇ ਇਕ ਲੱਖ ਦੀਵੇ ਬਣਾਉਣ 'ਚ ਜੁਟੇ ਹਨ। ਇਕ ਅਧਿਕਾਰੀ ਅਨੁਸਾਰ, ਜੇਲ੍ਹ ਕੰਪਲੈਕਸ 'ਚ ਬਣੀ ਇਕ ਗਊਸ਼ਾਲਾ 'ਚ ਕਰੀਬ 80-85 ਗਾਵਾਂ ਹਨ, ਜਿਨ੍ਹਾਂ ਦੇ ਗੋਹੇ ਦੀ ਵਰਤੋਂ ਦੀਵੇ ਬਣਾਉਣ 'ਚ ਕੀਤੀ ਜਾ ਰਹੀ ਹੈ। ਜੇਲ੍ਹ ਸੁਪਰਡੈਂਟ ਪੀ.ਡੀ. ਸਲੋਨੀਆ ਨੇ ਵੀਰਵਾਰ ਨੂੰ ਕਿਹਾ ਕਿ ਜ਼ਿਲ੍ਹੇ ਦੇ ਆਂਵਲਖੇੜਾ 'ਚ ਵੇਦਮਾਤਾ ਸ਼੍ਰੀ ਗਾਇਤਰੀ ਟਰੱਸਟ ਦੇ ਦੌਰੇ ਦੌਰਾਨ ਉਨ੍ਹਾਂ ਨੂੰ ਦੀਵੇ ਬਣਾਉਣ ਦੇ ਇਸ ਅਨੋਖੇ ਤਰੀਕੇ ਬਾਰੇ ਪਤਾ ਲੱਗਾ।

ਇਹ ਵੀ ਪੜ੍ਹੋ : ਭਾਰਤੀ ਦੂਤਘਰ ਨੇ ਭਾਰਤੀਆਂ ਨੂੰ ਜਲਦ ਤੋਂ ਜਲਦ ਯੂਕ੍ਰੇਨ ਛੱਡਣ ਦੀ ਦਿੱਤੀ ਸਲਾਹ

ਉਨ੍ਹਾਂ ਕਿਹਾ ਕਿ ਕੈਦੀਆਂ ਨੇ ਪਹਿਲੇ ਹੀ 25 ਹਜ਼ਾਰ ਦੀਵੇ ਤਿਆਰ ਕਰ ਲਏ ਹਨ। ਇਕ ਦੀਵਾ 40 ਪੈਸੇ 'ਚ ਵੇਚਿਆ ਜਾਵੇਗਾ। ਸਲੋਨੀਆ ਨੇ ਕਿਹਾ,''ਉਹ ਕਰੀਬ ਇਕ ਲੱਖ ਦੀਵੇ ਬਣਾਉਣਗੇ। ਸਾਨੂੰ ਵੇਦਮਾਤਾ ਸ਼੍ਰੀ ਗਾਇਤਰੀ ਟਰੱਸਟ ਤੋਂ 51 ਹਜ਼ਾਰ ਦੀਵਿਆਂ ਦਾ ਆਰਡਰ ਮਿਲਿਆ ਹੈ। ਬਾਕੀ ਦੀਵਿਆਂ ਨੂੰ ਜੇਲ੍ਹ ਦੁਆਰ ਕੋਲ ਵਿਕਰੀ ਲਈ ਰੱਖਿਆ ਜਾਵੇਗਾ। ਕੋਠੀ ਮੀਨਾ ਬਜ਼ਾਰ ਮੇਲੇ 'ਚ ਇਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ।'' ਉਨ੍ਹਾਂ ਕਿਹਾ,''ਜੇਕਰ ਕੈਦੀ 1,00,000 ਤੋਂ ਵੱਧ ਦੀਵੇ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਅਸੀਂ ਦੀਵਾਲੀ 'ਤੇ ਜੇਲ੍ਹ ਕੰਪਲੈਕਸ ਨੂੰ ਰੋਸ਼ਨ ਕਰਨ ਲਈ ਵੀ ਉਨ੍ਹਾਂ ਦਾ ਇਸਤੇਮਾਲ ਕਰਾਂਗੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News