ਪ੍ਰਧਾਨ ਮੰਤਰੀ ਨੇ ਨੌਕਰੀਆਂ ''ਤੇ ਝੂਠ ਬੋਲ ਕੇ ਨੌਜਵਾਨਾਂ ਦੇ ਜ਼ਖ਼ਮਾਂ ''ਤੇ ਲੂਣ ਛਿੜਕਿਆ : ਖੜਗੇ

Friday, Jul 19, 2024 - 09:59 PM (IST)

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ '8 ਕਰੋੜ ਨੌਕਰੀਆਂ' ਦਾ ਝੂਠ ਬੋਲ ਕੇ ਦੇਸ਼ ਦੇ ਨੌਜਵਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਸ਼ਨੀਵਾਰ ਨੂੰ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਇਕ ਰਿਪਰੋਟ ਮੁਤਾਬਕ, ਪਿਛਲੇ ਤਿੰਨ ਤੋਂ ਚਾਰ ਸਾਲਾਂ 'ਚ ਦੇਸ਼ 'ਚ 8 ਕਰੋੜ ਨਵੀਆਂ ਨੌਕਰੀਆਂ ਮੁਹੱਈਆਂ ਹੋਈਆਂ, ਜਿਸ ਨੇ ਬੇਰੋਜ਼ਗਾਰੀ ਬਾਰੇ ਫਰਜ਼ੀ ਗੱਲਾਂ ਫੈਲਾਉਣ ਵਾਲਿਆਂ ਦੀ ਬੋਲਤੀ ਬੰਦ ਕਰਵਾ ਦਿੱਤੀ। 

12 ਕਰੋੜ ਤੋਂ ਜ਼ਿਆਦਾ ਨੌਕਰੀਆਂ ਖੋਹ ਲਈਆਂ

ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ, 'ਨਰਿੰਦਰ ਮੋਦੀ ਜੀ, ਨੌਕਰੀਆਂ 'ਤੇ ਇਕ ਤੋਂ ਬਾਅਦ ਇਕ ਝੂਠ ਬੋਲ ਕੇ ਨੌਜਵਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਹਨ।' ਉਨ੍ਹਾਂ ਨੇ ਸਵਾਲ ਚੁੱਕਿਆ, 'ਅਜਿਹਾ ਕਿਉਂ ਹੈ ਕਿ ਤੁਸੀਂ 10 ਸਾਲਾਂ 'ਚ 20 ਕਰੋੜ ਨੌਗਰੀਆਂ ਦਾ ਦਾਅਵਾ ਕਰਕੇ 12 ਕਰੋੜ ਤੋਂ ਜ਼ਿਆਦਾ ਨੌਕਰੀਆਂ ਖੋਹ ਲਈਆਂ ?

ਰਿਜ਼ਰਵ ਬੈਂਕ ਦੀ ਰਿਪੋਰਟ ਅਨੁਸਾਰ 2012 ਤੋਂ 2019 ਦਰਮਿਆਨ ਰੁਜ਼ਗਾਰ ਵਿਚ 2.1 ਕਰੋੜ ਦਾ ਵਾਧਾ ਹੋਇਆ ਹੈ ਪਰ ਕੌਮਾਂਤਰੀ ਮਜ਼ਦੂਰ ਸੰਗਠਨ ਦੀ ਰਿਪੋਰਟ ਕਹਿੰਦੀ ਹੈ ਕਿ ਇਹ ਵਾਧਾ ਸਿਰਫ਼ ਦੋ ਲੱਖ ਹੈ, ਜਦੋਂ ਕਿ ਦੋਵਾਂ ਰਿਪੋਰਟਾਂ ਦਾ ਮੁੱਖ ਸਰੋਤ ਸਰਕਾਰੀ ‘ਪੀ.ਐੱਲ.ਐੱਫ.ਐੱਸ. ਸਰਵੇਖਣ ਹੀ ਹੈ। ਤਾਂ ਫਿਰ ਸੱਚ ਕੀ ਹੈ?'' ਖੜਗੇ ਨੇ ਕਿਹਾ, ''ਮੋਦੀ ਜੀ, ਰਿਜ਼ਰਵ ਬੈਂਕ ਆਫ ਇੰਡੀਆ ਦੀ ਗਲਤ ਵਰਤੋਂ ਕਰਕੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਨੂੰ ਫਰਜ਼ੀ ਰਿਪੋਰਟਾਂ ਨਾਲ ਨਾ ਛੁਪਾਓ।''


Rakesh

Content Editor

Related News