PM ਮੋਦੀ ਦੇ ਜਨਮ ਦਿਨ ਮੌਕੇ ਵਾਰਾਣਸੀ ਦੇ ਮੰਦਰ ''ਚ ਚੜ੍ਹਾਇਆ ਗਿਆ ਸੋਨੇ ਦਾ ਮੁਕੁਟ

09/17/2019 9:46:42 AM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਜਨਮ ਦਿਨ ਹੈ। ਪੂਰੇ ਦੇਸ਼ 'ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀ.ਐੱਮ. ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਸੰਕਟ ਮੋਚਨ ਮੰਦਰ 'ਚ ਸੋਨੇ ਦਾ ਮੁਕੁਟ ਚੜ੍ਹਾਇਆ ਗਿਆ। ਦਰਅਸਲ ਪੀ.ਐੱਮ. ਮੋਦੀ ਦੇ ਇਕ ਪ੍ਰਸ਼ੰਸਕ ਅਰਵਿੰਦ ਸਿੰਘ ਨੇ ਮੁੜ ਸਰਕਾਰ ਬਣਨ ਦੀ ਮੰਨਤ ਮੰਗੀ ਸੀ। ਮੰਨਤ ਪੂਰੀ ਹੋਣ 'ਤੇ ਅਰਵਿੰਦ ਨੇ 1.25 ਕਿਲੋ ਭਾਰੀ ਸੋਨੇ ਦਾ ਮੁਕੁਟ ਚੜ੍ਹਾਇਆ। ਅਰਵਿੰਦ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਂ ਭਗਵਾਨ ਹਨੂੰਮਾਨ ਤੋਂ ਮੁੜ ਮੋਦੀ ਸਰਕਾਰ ਬਣਾਉਣ ਦੀ ਮੰਨਤ ਮੰਗੀ ਸੀ। ਇਸ ਮੰਨਤ ਦੇ ਪੂਰਾ ਹੋਣ 'ਤੇ ਮੈਂ ਭਗਵਾਨ ਨੂੰ 1.25 ਕਿਲੋ ਭਾਰੀ ਸੋਨੇ ਦਾ ਮੁਕੁਟ ਚੜ੍ਹਾਇਆ।

PunjabKesariਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਦੇਸ਼ ਦੇ ਕਈ ਹਿੱਸਿਆਂ 'ਚ ਲੋਕਾਂ ਨੇ ਕੇਕ ਕੱਟਿਆ ਅਤੇ ਦੀਵੇ ਜਗਾਏ। ਵਾਰਾਣਸੀ 'ਚ ਲੋਕਾਂ ਨੇ ਦੀਵੇ ਜਗਾ ਕੇ ਪੀ.ਐੱਮ. ਮੋਦੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉੱਥੇ ਹੀ ਮੱਧ ਪ੍ਰਦੇਸ਼ ਸਿੰਧੂ ਸੈਨਾ ਨਾਂ ਦੇ ਇਕ ਦੱਖਣਪੰਥੀ ਸੰਗਠਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਭੋਪਾਲ ਦੇ ਗੁਫ਼ਾ ਮੰਦਰ 'ਚ 69 ਫੁੱਟ ਲੰਬਾ ਕੇਕ ਕੱਟਿਆ। ਭੋਪਾਲ ਦੇ ਮਹਾਪੌਰ ਆਲੋਕ ਸ਼ਰਮਾ ਅਤੇ ਸ਼ਹਿਰ ਦੇ ਸਾਬਕਾ ਵਿਧਾਇਕ ਸੁਰੇਂਦਰ ਨਾਥ ਸਿੰਘ ਕੇਕ ਕੱਟਣ ਦੇ ਸਮੇਂ ਮੌਜੂਦ ਸਨ।


DIsha

Content Editor

Related News