PM ਮੋਦੀ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਕੀਤੀ ਗੱਲ, ਮੌਜੂਦਾ ਹਾਲਾਤਾਂ ''ਤੇ ਹੋਈ ਚਰਚਾ
Sunday, Jun 22, 2025 - 03:33 PM (IST)

ਵੈੱਬ ਡੈਸਕ : ਇਜ਼ਰਾਈਲ ਈਰਾਨ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕਾ ਦੀ ਇਸ ਜੰਗ ਵਿਚ ਐਂਟਰੀ ਨੇ ਵਿਵਾਦ ਹੋਰ ਵਧਾ ਦਿੱਤਾ ਹੈ। ਇਸੇ ਵਿਚਾਲੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਹੈ ਤੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਲਈ ਹੈ।
ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਕਿ ਅਸੀਂ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਹਾਲ ਹੀ 'ਚ ਹੋਏ ਘਟਨਾਕ੍ਰਮ 'ਚ ਵਾਧੇ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਤੁਰੰਤ ਤਣਾਅ ਘਟਾਉਣ, ਗੱਲਬਾਤ ਅਤੇ ਕੂਟਨੀਤੀ ਦੇ ਸਾਡੇ ਸੱਦੇ ਨੂੰ ਦੁਹਰਾਇਆ।"
Spoke with President of Iran @drpezeshkian. We discussed in detail about the current situation. Expressed deep concern at the recent escalations. Reiterated our call for immediate de-escalation, dialogue and diplomacy as the way forward and for early restoration of regional…
— Narendra Modi (@narendramodi) June 22, 2025
ਦੱਸ ਦਈਏ ਕਿ ਅਮਰੀਕਾ ਦੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਐਂਟਰੀ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਕੀਤੀ ਹੈ। ਦੇਰ ਰਾਤ ਅਮਰੀਕਾ ਨੇ ਈਰਾਨ ਵਿੱਚ 3 ਪ੍ਰਮਾਣੂ ਸਾਈਟਾਂ 'ਤੇ ਹਮਲਾ ਕੀਤਾ। ਇਨ੍ਹਾਂ ਵਿੱਚ ਫੋਰਡੋ, ਨਤਾਨਜ਼ ਅਤੇ ਇਸਫਾਹਨ ਸ਼ਾਮਲ ਹਨ। ਇਸ ਦੌਰਾਨ ਟਰੰਪ ਨੇ ਕਿਹਾ ਕਿ ਸਾਡੇ ਸਾਰੇ ਜਹਾਜ਼ ਈਰਾਨੀ ਹਵਾਈ ਖੇਤਰ ਤੋਂ ਸੁਰੱਖਿਅਤ ਬਾਹਰ ਆ ਗਏ ਹਨ... ਦੁਨੀਆ ਦੀ ਕੋਈ ਹੋਰ ਫੌਜ ਅਜਿਹਾ ਨਹੀਂ ਕਰ ਸਕਦੀ। ਹੁਣ ਸ਼ਾਂਤੀ ਦਾ ਸਮਾਂ ਹੈ। ਇਜ਼ਰਾਈਲ ਨੇ ਹੁਣ ਤੱਕ 10 ਈਰਾਨੀ ਵਿਗਿਆਨੀਆਂ, 3 ਕਮਾਂਡਰਾਂ ਅਤੇ 4 ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e