ਚੀਨ ਤੇ ਭੂਟਾਨ ਨੇ ਵਿਵਾਦ ਰਹਿਤ ਖੇਤਰਾਂ ’ਚ ਸਰਹੱਦੀ ਨਿਰਧਾਰਣ ’ਤੇ ਚਰਚਾ ਕੀਤੀ

Wednesday, Apr 01, 2026 - 10:41 PM (IST)

ਚੀਨ ਤੇ ਭੂਟਾਨ ਨੇ ਵਿਵਾਦ ਰਹਿਤ ਖੇਤਰਾਂ ’ਚ ਸਰਹੱਦੀ ਨਿਰਧਾਰਣ ’ਤੇ ਚਰਚਾ ਕੀਤੀ

ਬੀਜਿੰਗ,(ਭਾਸ਼ਾ)– ਚੀਨ ਤੇ ਭੂਟਾਨ ਨੇ ਬੁੱਧਵਾਰ ਨੂੰ ਉਨ੍ਹਾਂ ਖੇਤਰਾਂ ਵਿਚ ਸਰਹੱਦੀ ਨਿਰਧਾਰਣ ’ਤੇ ਚਰਚਾ ਕੀਤੀ ਜਿੱਥੇ ਦੋਵਾਂ ਧਿਰਾਂ ਵਿਚਕਾਰ ਕੋਈ ਵਿਵਾਦ ਨਹੀਂ ਹੈ। ਇਹ ਚਰਚਾ 15ਵੀਂ ਮਾਹਿਰ ਸਮੂਹ ਦੀ ਬੈਠਕ ਦੌਰਾਨ ਹੋਈ।

ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਕੁਝ ਸਾਲਾਂ ਵਿਚ ਸਰਹੱਦੀ ਗੱਲਬਾਤ ਅੱਗੇ ਵਧਣ ਦੀ ਪੁਸ਼ਟੀ ਕੀਤੀ ਅਤੇ ਤਿੰਨ-ਪੜਾਵੀ ਰੂਪ-ਰੇਖਾ ਨੂੰ ਲਾਗੂ ਕਰਨ ਵਿਚ ਅੱਗੇ ਵਧਣ ਲਈ ਦੋਸਤਾਨਾ ਮਾਹੌਲ ਵਿਚ ਰਚਨਾਤਮਕ ਚਰਚਾ ਕੀਤੀ।

ਬਿਆਨ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਦੋਵੇਂ ਧਿਰਾਂ ਸਰਹੱਦੀ ਗੱਲਬਾਤ ਦੀ ਰਫਤਾਰ ਬਣਾਈ ਰੱਖਣ ਅਤੇ ਆਪਸੀ ਸਹਿਮਤੀ ਨਾਲ ਸਹੂਲਤ ਭਰੇ ਤਰੀਕਿਆਂ ’ਤੇ ਭੂਟਾਨ ਵਿਚ ਮਾਹਿਰ ਸਮੂਹ ਦੀ ਅਗਲੀ ਬੈਠਕ ਆਯੋਜਿਤ ਕਰਨ ’ਤੇ ਸਹਿਮਤ ਹੋਈਆਂ। ਇਸ ਤੋਂ ਇਲਾਵਾ ਮਾਹਿਰ ਸਮੂਹ ਦੀ ਬੈਠਕ ਤੋਂ ਵੱਖ ਚੀਨ-ਭੂਟਾਨ ਸਰਹੱਦੀ ਹੱਦਬੰਦੀ ਤੇ ਨਿਰਧਾਰਣ ’ਤੇ ਸਾਂਝੀ ਤਕਨੀਕੀ ਟੀਮ ਦੀ ਤੀਜੀ ਬੈਠਕ ਵਿਚ ਵੀ ਵਿਵਾਦ ਰਹਿਤ ਖੇਤਰਾਂ ’ਚ ਸਰਹੱਦੀ ਨਿਰਧਾਰਣ ’ਤੇ ਗੱਲਬਾਤ ਹੋਈ।


author

Rakesh

Content Editor

Related News