ਪਾਕਿਸਤਾਨ : ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਭਰਾ ਤਾਹਿਰ ਅਨਵਰ ਦੀ ਸ਼ੱਕੀ ਹਾਲਾਤਾਂ ''ਚ ਮੌਤ

Monday, Mar 30, 2026 - 11:29 PM (IST)

ਪਾਕਿਸਤਾਨ : ਜੈਸ਼ ਸਰਗਨਾ ਮਸੂਦ ਅਜ਼ਹਰ ਦੇ ਭਰਾ ਤਾਹਿਰ ਅਨਵਰ ਦੀ ਸ਼ੱਕੀ ਹਾਲਾਤਾਂ ''ਚ ਮੌਤ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਸ ਵੇਲੇ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਦੇ ਭਰਾ ਮਹੰਮਦ ਤਾਹਿਰ ਅਨਵਰ ਦੀ ਮੌਤ ਹੋ ਗਈ ਹੈ। ਸੂਤਰਾਂ ਅਨੁਸਾਰ ਤਾਹਿਰ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ ਅਤੇ ਭਾਰਤੀ ਖ਼ੁਫੀਆ ਏਜੰਸੀਆਂ ਨੇ ਵੀ ਇਸ ਮੌਤ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਅਜੇ ਤੱਕ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਪਰ ਰਿਪੋਰਟਾਂ ਅਨੁਸਾਰ ਉਹ ਜੈਸ਼-ਏ-ਮੁਹੰਮਦ ਦੇ ਅੰਦਰ ਬਹੁਤ ਸਰਗਰਮ ਸੀ ਅਤੇ ਸੰਗਠਨ ਦੀਆਂ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਸੁਰੱਖਿਆ ਏਜੰਸੀਆਂ ਇਸ ਪੂਰੀ ਘਟਨਾ ਅਤੇ ਮੌਤ ਦੇ ਕਾਰਨਾਂ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ।

ਸੂਤਰਾਂ ਅਨੁਸਾਰ ਤਾਹਿਰ ਅਨਵਰ ਨੂੰ ਪਾਕਿਸਤਾਨ ਦੇ ਬਹਾਵਲਪੁਰ ਸਥਿਤ ਜੈਸ਼ ਦੇ ਮੁੱਖ ਦਫ਼ਤਰ ਵਿੱਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਉਸ ਦੀ ਜਨਾਜ਼ੇ ਦੀ ਨਮਾਜ਼ ਬਹਾਵਲਪੁਰ ਰੇਲਵੇ ਸਟੇਸ਼ਨ ਦੇ ਕੋਲ ਹੈਵੀ ਇੰਡਸਟਰੀਜ਼ ਰੋਡ 'ਤੇ ਸਥਿਤ ਜਾਮੀਆ ਉਸਮਾਨ ਵਾ ਅਲੀ ਵਿਖੇ ਅਦਾ ਕੀਤੇ ਜਾਣ ਦੀ ਖ਼ਬਰ ਹੈ।

ਪਾਕਿਸਤਾਨ ਵਿੱਚ ਜੈਸ਼-ਏ-ਮੁਹੰਮਦ ਨਾਲ ਜੁੜੇ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਸੰਦੇਸ਼ ਵਾਇਰਲ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਤਾਹਿਰ ਅਨਵਰ ਨੂੰ 'ਹਕੀਮ ਸਾਹਿਬ' ਕਹਿ ਕੇ ਸੰਬੋਧਿਤ ਕੀਤਾ ਗਿਆ ਹੈ। ਇਨ੍ਹਾਂ ਸੰਦੇਸ਼ਾਂ ਵਿੱਚ ਉਸ ਨੂੰ ਇੱਕ ਨਰਮ ਦਿਲ ਵਾਲਾ ਇਨਸਾਨ ਦੱਸਿਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਜਿਸ ਇਲਾਕੇ ਵਿੱਚ ਅਨਵਰ ਦੀ ਮੌਤ ਹੋਈ ਹੈ, ਉੱਥੇ ਹੀ ਅਕਤੂਬਰ 2025 ਵਿੱਚ ਜੈਸ਼ ਦੀ ਮਹਿਲਾ ਵਿੰਗ 'ਜਮਾਤ ਉਨ ਮੋਮਿਨਤ' ਦੀ ਸ਼ੁਰੂਆਤ ਵੀ ਹੋਈ ਸੀ।


author

Rakesh

Content Editor

Related News