PM ਮੋਦੀ ਨੇ ਵੀ ਦੇਖਿਆ ਸੂਰਜ ਗ੍ਰਹਿਣ, ਟਵਿੱਟਰ ''ਤੇ ਸ਼ੇਅਰ ਕੀਤੀਆਂ ਤਸਵੀਰਾਂ

12/26/2019 11:13:48 AM

ਨਵੀਂ ਦਿੱਲੀ— ਦੇਸ਼ 'ਚ ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਆਮ ਲੋਕ ਇਸ ਅਦਭੁੱਤ ਨਜ਼ਾਰੇ ਨੂੰ ਦੇਖ ਰਹੇ ਹਨ। ਹੋਰ ਦੇਸ਼ ਵਾਸੀਆਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਨੇ ਵੀ ਸੂਰਜ ਗ੍ਰਹਿਣ ਨੂੰ ਦੇਖਿਆ ਅਤੇ ਇਸ ਦੀਆਂ ਤਸਵੀਰਾਂ ਟਵੀਟ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ,''ਹੋਰ ਭਾਰਤੀਆਂ ਦੀ ਤਰ੍ਹਾਂ, ਮੈਂ ਵੀ ਸੂਰਜ ਗ੍ਰਹਿਣ ਦੇਖਣ ਲਈ ਉਤਸ਼ਾਹਤ ਸੀ। ਹਾਲਾਂਕਿ ਮੈਂ ਸੂਰਜ ਨਹੀਂ ਦੇਖ ਸਕਿਆ, ਕਿਉਂਕਿ ਇੱਥੇ ਪੂਰੀ ਤਰ੍ਹਾਂ ਨਾਲ ਬੱਦਲ ਛਾਏ ਹੋਏ ਹਨ ਪਰ ਮੈਂ ਲਾਈਵ ਸਟ੍ਰੀਮ ਰਾਹੀਂ ਕੋਝੀਕੋਡ 'ਚ ਦਿਖਾਈ ਦਿੱਤੇ ਸੂਰਜ ਗ੍ਰਹਿਣ ਦਾ ਨਜ਼ਾਰਾ ਦੇਖਿਆ। ਇਸ ਦੇ ਨਾਲ ਹੀ ਮੈਂ ਐਕਸਪਰਟਸ ਨਾਲ ਦੱਸ ਕੇ ਇਸ ਬਾਰੇ ਗੱਲਬਾਤ ਕੀਤੀ।PunjabKesariਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਚਸ਼ਮਾ ਲੈ ਕੇ ਘਰੋਂ ਬਾਹਰ ਨਿਕਲੇ ਸਨ ਅਤੇ ਸੂਰਜ ਦਾ ਦੀਦਾਰ ਕਰਨਾ ਚਾਹੁੰਦੇ ਸਨ ਪਰ ਬੱਦਲਾਂ ਨੇ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਰੱਖਿਆ ਸੀ। ਦੱਸਣਯੋਗ ਹੈ ਕਿ ਇਹ ਸੂਰਜ ਗ੍ਰਹਿਣ ਜ਼ਿਆਦਾ ਸਪੱਸ਼ਟ ਦਿਖਾਈ ਦੇ ਰਿਹਾ ਹੈ। ਇੱਥੇ ਬਹੁਤ ਹੀ ਸਾਫ਼ ਅਤੇ ਚੰਗਾ 'ਰਿੰਗ ਆਫ ਫਾਇਰ' ਦੇਖਣ ਨੂੰ ਮਿਲਿਆ।''PunjabKesari
ਇਸ ਤਰ੍ਹਾਂ ਬਣਦਾ ਹੈ ਰਿੰਗ ਆਫ ਫਾਇਰ
ਦਰਅਸਲ ਜਦੋਂ ਚੰਨ ਸੂਰਜ ਅਤੇ ਧਰਤੀ ਦਰਮਿਆਨ ਆ ਜਾਂਦਾ ਹੈ ਤਾਂ ਸੂਰਜ ਦਾ ਸਿਰਫ਼ ਕਿਨਾਰੇ ਦਾ ਹਿੱਸਾ ਨਜ਼ਰ ਆਉਂਦਾ ਹੈ। ਅਜਿਹੇ 'ਚ ਇਕ ਚਮਕਦੀ ਹੋਈ ਰਿੰਗ ਦਿਖਾਈ ਦਿੰਦੀ ਹੈ। ਇਸ ਨੂੰ ਹੀ ਰਿੰਗ ਆਫ ਫਾਇਰ ਕਹਿੰਦੇ ਹਨ। ਇਹ ਉਦੋਂ ਬਣਦਾ ਹੈ, ਜਦੋਂ ਪੂਰਨ ਸੂਰਜ ਗ੍ਰਹਿਣ ਲੱਗਦਾ ਹੈ। ਚੰਨ ਦਾ ਆਕਾਰ ਛੋਟਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਨਾਲ ਸੂਰਜ ਨੂੰ ਢੱਕ ਨਹੀਂ ਪਾਉਂਦਾ। ਅਗਲਾ ਸੂਰਜ ਗ੍ਰਹਿਣ 21 ਜੂਨ 2020 ਨੂੰ ਲੱਗੇਗਾ। ਇਹ ਸਾਲ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ।​​​​​​​


DIsha

Content Editor

Related News