ਪੀ.ਐੱਮ. ਮੋਦੀ ਨੇ ਕੀਤਾ ਭਗਵਾਨ ਰਾਮ ਨੂੰ ਡੰਡੋਤ ਬੰਦਨਾ

8/5/2020 12:52:11 PM

ਅਯੁੱਧਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਰਾਮ ਜਨਮਭੂਮੀ ਮੰਦਰ ਦੇ ਨੀਂਹ ਪੱਥਰ ਲਈ ਬੁੱਧਵਾਰ ਨੂੰ ਅਯੁੱਧਿਆ ਪਹੁੰਚੇ। ਉਨ੍ਹਾਂ ਨੇ ਪਹਿਲਾਂ ਹਨੂੰਮਾਨਗੜ੍ਹੀ ਪਹੁੰਚ ਕੇ ਹਨੂੰਮਾਨ ਜੀ ਦੀ ਪੂਜਾ ਕੀਤੀ ਅਤੇ ਫਿਰ ਰਾਮ ਜਨਮ ਭੂਮੀ ਖੇਤਰ ਪਹੁੰਚ ਕੇ ਭਗਵਾਨ ਰਾਮ ਨੂੰ ਡੰਡੋਤ ਬੰਦਨਾ ਕੀਤਾ। ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵੀ ਸਨ।

ਰਵਾਇਤੀ ਧੋਤੀ-ਕੁੜਤਾ ਪਾਏ ਮੋਦੀ ਨੂੰ ਹਨੂੰਮਾਨਗੜ੍ਹੀ ਮੰਦਰ ਦੇ ਮੁੱਖ ਪੁਜਾਰੀ ਨੇ ਇਕ ਪਟਕਾ ਭੇਟ ਕੀਤਾ। ਮੰਦਰ 'ਚ ਕੁਝ ਦੇਰ ਪੂਜਾ ਕਰਨ ਤੋਂ ਬਾਅਦ ਮੋਦੀ ਰਾਮ ਜਨਮ ਭੂਮੀ ਖੇਤਰ ਲਈ ਰਵਾਨਾ ਹੋ ਗਏ। ਰਾਮ ਜਨਮ ਭੂਮੀ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਨੂੰ ਡੰਡੋਤ ਬੰਦਨਾ ਕੀਤਾ ਅਤੇ ਉੱਥੇ ਰੁਖ ਲਗਾਇਆ। ਇਸ ਤੋਂ ਬਾਅਦ ਪੀ.ਐੱਮ. ਮੋਦੀ ਨੇ ਭੂਮੀ ਪੂਜਨ ਪ੍ਰੋਗਰਾਮ 'ਚ ਹਿੱਸਾ ਲਿਆ।


DIsha

Content Editor DIsha