ਹਰਿਆਣਾ 'ਚ ਬੋਲੇ ਪੀ. ਐੱਮ. ਮੋਦੀ, ਕਿਹਾ-100 ਦਿਨਾਂ 'ਚ ਵੱਡੇ ਫੈਸਲੇ ਲਏ

09/08/2019 1:36:26 PM

ਚੰਡੀਗੜ੍ਹ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੋਹਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋ ਗਏ ਹਨ ਅਤੇ ਭਾਜਪਾ ਅੱਜ ਇਨ੍ਹਾਂ ਦਿਨਾਂ ਦੀਆਂਂ ਉਪਲੱਬਧੀਆਂ ਦਾ ਲੇਖਾ ਜੋਖਾ ਪੇਸ਼ ਕਰ ਰਹੀ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਰਾਜਗ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ 100 ਦਿਨ ਦੇਸ਼ 'ਚ ''ਵਿਕਾਸ, ਵਿਸ਼ਵਾਸ ਅਤੇ ਵੱਡੀਆਂ ਚੁਣੌਤੀਆਂ'' ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ, ਜਿਨ੍ਹਾਂ 'ਚ ਖੇਤੀ ਅਤੇ ਰਾਸ਼ਟਰੀ ਸ਼ੁਰੱਖਿਆ ਸੰਬੰਧੀ ਸ਼ਾਮਲ ਹਨ। ਪਿਛਲੇ 100 ਦਿਨਾਂ 'ਚ ਜੋ ਵੀ ਵੱਡੇ ਫੈਸਲੇ ਲਏ ਗਏ, ਉਨ੍ਹਾਂ ਪਿੱਛੇ ਪ੍ਰੇਰਣਾ ਦੇਸ਼ ਦੇ 130 ਕਰੋੜ ਲੋਕ ਸਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਸੰਸਦ ਸੈਸ਼ਨ ਦੌਰਾਨ ਕਈ ਬਿੱਲ ਪਾਸ ਕੀਤੇ ਗਏ ਪਰ ਜਿੰਨਾ ਕੰਮ ਕੀਤਾ ਗਿਆ ਉਹ ਪਿਛਲੇ 60 ਸਾਲਾਂ 'ਚ ਕਿਸੇ ਵੀ ਸੰਸਦ ਸੈਸ਼ਨ 'ਚ ਨਹੀਂ ਕੀਤਾ ਗਿਆ ਹੈ। ਦੇਰ ਰਾਤ ਤੱਕ ਬੈਠ ਕੇ ਸੰਸਦ ਮੈਂਬਰਾਂ ਨੇ ਨਵੇਂ ਕਾਨੂੰਨਾਂ 'ਤੇ ਚਰਚਾ ਕੀਤੀ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕਰੋੜਾ ਸਾਥੀਆਂ ਨਾਲ ਮਿਲ ਕੇ ਨਵੀਂ ਸੋਚ ਨਾਲ, ਉਨ੍ਹਾਂ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਪੂਰਾ ਕਰਨ 'ਚ ਜੁੱਟੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀ. ਐੱਮ. ਖੱਟੜ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਹਰਿਆਣਾ ਦਾ ਹਰ ਪਰਿਵਾਰ ਹੁਣ 'ਮਨੋਹਰ' ਬਣ ਗਿਆ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਰੋਹਤਕ 'ਚ ਅੱਜ ਦੀ ਰੈਲੀ ਪਿੱਛੇ ਮੇਰੇ ਦੋ ਮਕਸਦ ਰਹੇ ਹਨ। ਪਹਿਲਾਂ ਵਿਕਾਸ ਦੇ ਨਵੇਂ ਪ੍ਰੋਜੈਕਟਾਂ ਦਾ ਤੋਹਫਾ ਦੇਣਾ ਅਤੇ ਦੂਜਾ ਮਨੋਹਰ ਲਾਲ ਸਿੰਘ ਨੂੰ ਮਿਲ ਰਹੇ ਜਬਰਦਸਤ ਸਮਰਥਨ ਦਾ ਗਵਾਹ ਬਣਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੋਹਰ ਲਾਲ ਖੱਟੜ ਦੀ 'ਜਨ ਅਸ਼ੀਰਵਾਦ ਯਾਤਰਾ' ਅੱਜ ਰੋਹਤਕ 'ਚ ਖਤਮ ਹੋ ਰਹੀ ਹੈ ਪਰ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਵਾਰ ਵੀ ਹਰਿਆਣਾ ਦਾ ਅਸ਼ੀਰਵਾਦ ਕਿਸੇ ਦੇ ਨਾਲ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਹਰ ਚੁਣੌਤੀ ਨੂੰ ਚੁਣੌਤੀ ਦਿੰਦਾ ਹੈ। ਮੈਨੂੰ ਖੁਸ਼ੀ ਹੈ ਕਿ 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਨੂੰ ਸਫਲ ਬਣਾਉਣ ਲਈ ਭਾਜਪਾ ਸਰਕਾਰ ਬੇਟੀਆਂ ਦੀ ਸਿੱਖਿਆ 'ਤੇ ਵਿਆਪਕ ਬਲ ਨਾਲ ਕੰਮ ਕਰ ਰਹੀ ਹੈ।

ਦੱਸ ਦੇਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਵਿਜੇ ਸੰਕਲਪ ਰੈਲੀ' ਨੂੰ ਸੰਬੋਧਿਤ ਕਰਨ ਲਈ ਹਰਿਆਣਾ ਦੇ ਰੋਹਤਕ ਜ਼ਿਲੇ 'ਚ ਪਹੁੰਚ ਚੁੱਕੇ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੀ. ਐੱਮ. ਮੋਦੀ ਹਰਿਆਣਾ ਦੌਰੇ 'ਤੇ ਹਨ।

 

 


Iqbalkaur

Content Editor

Related News