ਪ੍ਰਧਾਨ ਮੰਤਰੀ ਨੇ 2018 ''ਚ ਖਤਮ ਕੀਤੀਆਂ ਇਕ ਕਰੋੜ ਨੌਕਰੀਆਂ : ਰਾਹੁਲ

03/20/2019 3:31:24 PM

ਇੰਫਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਇਕੱਲੇ 2018 'ਚ ਇਕ ਕਰੋੜ ਨੌਕਰੀਆਂ ਖਤਮ ਕਰ ਦਿੱਤੀਆਂ। ਮਣੀਪੁਰ ਦੀ ਰਾਜਧਾਨੀ 'ਚ ਇਕ ਜਨਸਭਾ ਨੂੰ ਸੰਬੋਧਨ ਕਰ ਰਹੇ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ 'ਚ 2018 ਦੌਰਾਨ ਹਰ ਦਿਨ ਲਗਭਗ 30 ਹਜ਼ਾਰ ਨੌਕਰੀਆਂ ਖਤਮ ਹੋਈਆਂ। ਰਾਹੁਲ ਨੇ ਦੋਸ਼ ਲਗਾਇਆ,''2018 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਇਕ ਕਰੋੜ ਨੌਕਰੀਆਂ ਖਤਮ ਕਰ ਦਿੱਤੀਆਂ। ਇਹ ਉਨ੍ਹਾਂ ਦੀ ਅਸਮਰੱਥਾ ਦਾ ਪੱਧਰ ਹੈ। ਮੋਦੀ ਦਾ 2 ਕਰੋੜ ਨੌਕਰੀਆਂ ਦਾ ਵਾਅਦਾ ਬੇਤੁੱਕਾ ਅਤੇ ਹੱਸਣਯੋਗ ਹੈ।'' ਸਾਲ 2016 'ਚ ਨੋਟਬੰਦੀ ਕਰਨ ਦੇ ਕੇਂਦਰ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਜ਼ਿੰਦਗੀ ਬਿਖਰ ਗਈ। ਕਾਂਗਰਸ ਪ੍ਰਧਾਨ ਨੇ ਕਿਹਾ,''ਇਕ ਸਵੇਰ ਉਹ (ਮੋਦੀ) ਸੌਂ ਕੇ ਉੱਠੇ ਅਤੇ ਨੋਟਬੰਦੀ ਕਰਨ ਦਾ ਫੈਸਲਾ ਕਰ ਲਿਆ। ਕੀ ਇਹ ਮਜ਼ਾਕ ਹੈ? ਲੋਕਾਂ ਦੀ ਜ਼ਿੰਦਗੀ ਬਿਖਰ ਕੇ ਰਹਿ ਗਈ।''
 

ਮੋਦੀ ਨੇ ਮਣੀਪੁਰ ਦੀ ਸੰਸਕ੍ਰਿਤੀ ਦਾ ਕੀਤਾ ਅਪਮਾਨ
ਰਾਹੁਲ ਨੇ ਦਾਅਵਾ ਕੀਤਾ ਕਿ ਮੋਦੀ ਨੇ ਜਦੋਂ ਵੀ ਮਣੀਪੁਰ ਦਾ ਦੌਰਾ ਕੀਤਾ, ਉਨ੍ਹਾਂ ਨੇ ਤੁਹਾਡੀ ਸੰਸਕ੍ਰਿਤੀ, ਤੁਹਾਡੇ ਇਤਿਹਾਸ ਦਾ ਅਪਮਾਨ ਕੀਤਾ।'' ਉਨ੍ਹਾਂ ਨੇ ਜਨਸਭਾ 'ਚ ਆਏ ਲੋਕਾਂ ਨੂੰ ਕਿਹਾ,''ਉਨ੍ਹਾਂ ਦੇ ਪਾਰਟੀ ਪ੍ਰਧਾਨ (ਅਮਿਤ ਸ਼ਾਹ) ਕਹਿੰਦੇ ਹਨ ਕਿ ਮਣੀਪੁਰ ਅਤੇ ਪੂਰਬ-ਉੱਤਰ ਦੇ ਲੋਕਾਂ 'ਤੇ ਨਾਗਰਿਕਤਾ ਸੋਧ ਬਿੱਲ ਥੋਪਿਆ ਜਾਵੇਗਾ। ਇਹ ਲੋਕ ਤੁਹਾਡੀ ਸੰਸਕ੍ਰਿਤੀ 'ਤੇ ਹਮਲਾ ਕਰ ਰਹੇ ਹਨ। ਅਸੀਂ ਇਹ ਬਿੱਲ ਪਾਸ ਨਹੀਂ ਹੋਣ ਦਿੱਤਾ। ਕਾਂਗਰਸ ਤੁਹਾਡੀ ਸੰਸਕ੍ਰਿਤੀ ਦੀ ਰੱਖਿਆ ਕਰੇਗੀ ਅਤੇ ਬਿੱਲ ਨੂੰ ਪਾਸ ਨਹੀਂ ਹੋਣ ਦੇਵੇਗੀ।'' ਰਾਹੁਲ ਨੇ ਕਿਹਾ ਕਿ ਮੋਦੀ ਨੇ ਜਦੋਂ 'ਲੁੱਕ ਈਸਟ' ਦੀ ਜਗ੍ਹਾ 'ਐਕਟ ਈਸਟ' ਦੀ ਗੱਲ ਕੀਤੀ ਤਾਂ ਉਨ੍ਹਾਂ ਦੀ ਕਥਨੀ ਅਤੇ ਕਰਨੀ 'ਚ ਅੰਤਰ ਨਜ਼ਰ ਆਇਆ। ਉਨ੍ਹਾਂ ਨੇ ਜਾਣਨਾ ਚਾਹਿਆ ਕਿ ਪੂਰਬ-ਉੱਤਰ ਨੂੰ ਦੱਖਣੀ ਏਸ਼ੀਆ ਅਤੇ ਭਾਰਤ ਦਰਮਿਆਨ ਸੇਤੂ ਬਣਾਉਣ ਲਈ ਕੇਂਦਰ ਨੇ ਕੀ ਕੀਤਾ ਹੈ।


DIsha

Content Editor

Related News