PM ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ’ਤੇ ਭਾਰਤੀ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ
Friday, Feb 28, 2020 - 11:35 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਭਾਰਤੀ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਦੀ ਸ਼ੁੱਕਰਵਾਰ ਨੂੰ ਸ਼ਲਾਘਾ ਕੀਤੀ। ਮੋਦੀ ਨੇ ਟਵਿੱਟਰ ’ਤੇ ਕਿਹਾ,‘‘ਕੁਝ ਨਵਾਂ ਕਰਨ ਦੇ ਉਨ੍ਹਾਂ ਦੇ ਉਤਸ਼ਾਹ ਅਤੇ ਨਵੇਂ ਕਿਸਮ ਦੀ ਖੋਜ ਨੇ ਭਾਰਤ ਅਤੇ ਦੁਨੀਆ ਦੀ ਮਦਦ ਕੀਤੀ ਹੈ।’’
ਉਨ੍ਹਾਂ ਨੇ ਕਿਹਾ,‘‘ਕਾਮਨਾ ਹੈ ਕਿ ਭਾਰਤ ’ਚ ਵਿਗਿਆਨ ਉੱਨਤੀ ਕਰਦਾ ਰਹੇ ਅਤੇ ਸਾਡੇ ਨੌਜਵਾਨਾਂ ’ਚ ਵਿਗਿਆਨ ਦੇ ਪ੍ਰਤੀ ਹੋਰ ਵਧ ਉਤਸੁਕਤਾ ਵਿਕਸਿਤ ਹੋਵੇ।’’ ਪ੍ਰਧਾਨ ਮੰਤਰੀ ਨੇ ਕਿਹਾ,‘‘ਰਾਸ਼ਟਰੀ ਵਿਗਿਆਨ ਦਿਵਸ ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਨੂੰ ਸਲਾਮ ਕਰਨ ਦਾ ਮੌਕਾ ਹੈ।’’ ਭਾਰਤ ’ਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਭੌਤਿਕ ਵਿਗਿਆਨੀ ਸਰ ਸੀ.ਵੀ. ਰਮਨ ਵਲੋਂ ਇਸੇ ਦਿਨ 1928 ’ਚ ਰਮਨ ਪ੍ਰਭਾਵ ਦੀ ਖੋਜ ਦੀ ਯਾਦਗਾਰੀ ’ਚ ਮਨਾਇਆ ਜਾਂਦਾ ਹੈ।