ਕੋਵਿਡ-19 ਦੀ ਇਸ ਚੁਣੌਤੀਪੂਰਨ ਘੜੀ ''ਚ ਭਾਰਤ, ਮਾਲਦੀਵ ਨਾਲ ਖੜਾ ਰਹੇਗਾ : PM ਮੋਦੀ

04/20/2020 3:16:05 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸਵੇਰੇ ਮਾਲਦੀਪ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨਾਲ ਕੋਵਿਡ-19 ਕਾਰਨ ਦੀਪ ਰਾਸ਼ਟਰ 'ਚ ਪੈਦਾ ਸਿਹਤ ਅਤੇ ਆਰਥਿਕ ਚੁਣੌਤੀਆਂ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਭਾਰਤ ਅਤੇ ਮਾਲਦੀਵ ਦਰਮਿਆਨ ਵਿਸ਼ੇਸ਼ ਸੰਬੰਧਾਂ ਨੇ ਦੋਹਾਂ ਦੇ ਦੁਸ਼ਮਣ (ਕੋਵਿਡ-19) ਨਾਲ ਇਕੱਠੇ ਲੜਨ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਕੀਤਾ ਹੈ।'' ਉਨਾਂ ਨੇ ਕਿਹਾ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ 'ਚ ਆਪਣੇ ਕਰੀਬੀ ਸਮੁੰਦਰੀ ਗੁਆਂਢੀ ਦੇਸ਼ ਅਤੇ ਦੋਸਤ ਨਾਲ ਖੜਾ ਹੈ।

PunjabKesariਕੋਰੋਨਾ ਮਰੀਜ਼ਾਂ ਦੀ ਗਿਣਤੀ 17,265 ਹੋ ਗਈ ਹੈ। ਹੁਣ ਤੱਕ 543 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗਵਾ ਚੁਕੇ ਹਨ। ਸੋਮਵਾਰ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,553 ਨਵੇਂ ਕੇਸ ਸਾਹਮਣੇ ਆਏ ਹਨ ਅਤੇ 36 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News