28-29 ਜੂਨ ਨੂੰ ਜਾਪਾਨ ਦੇ ਜੀ-20 ਸਮਿਟ ''ਚ ਸ਼ਾਮਲ ਹੋਣਗੇ ਪੀ.ਐੱਮ. ਮੋਦੀ

06/22/2019 11:13:12 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਓਸਾਕਾ 'ਚ 27 ਜੂਨ ਤੋਂ 29 ਜੂਨ ਦਰਮਿਆਨ ਆਯੋਜਿਤ ਜੀ-20 ਸਮਿਟ 'ਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲੇਰ ਰਵੀਸ਼ ਕੁਮਾਰ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਇਸ ਸਮਿਟ 'ਚ ਭਾਰਤ ਦੇ ਸ਼ੇਰਪਾ ਹੋਣਗੇ। ਸ਼ੇਰਪਾ ਜੀ-20 ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਪ੍ਰਤੀਨਿਧੀ ਹੁੰਦਾ ਹੈ, ਜੋ ਸੰਮੇਲਨ ਦੇ ਏਜੰਡੇ ਦਰਮਿਆਨ ਇਕਜੁਟਤਾ ਬਣਾਉਂਦਾ ਹੈ। ਕੁਮਾਰ ਨੇ ਦੱਸਿਆ ਕਿ ਇਹ 6ਵਾਂ ਮੌਕਾ ਹੈ, ਜਦੋਂ ਪ੍ਰਧਾਨ ਮੰਤਰੀ ਮੋਦੀ ਇਸ ਸਮਿਟ 'ਚ ਸ਼ਾਮਲ ਹੋਣਗੇ। ਮੋਦੀ ਇਸ ਦੌਰਾਨ ਦੋ-ਪੱਖੀ ਗੱਲਬਾਤ ਦੇ ਨਾਲ-ਨਾਲ ਕੁਝਾਂ ਦੇਸ਼ਾਂ ਨਾਲ ਬੈਠਕ ਵੀ ਕਰਨਗੇ। ਮੋਦੀ ਜਾਪਾਨ ਦੇ ਓਸਾਕਾ 'ਚ 28-29 ਜੂਨ ਨੂੰ 14ਵੇਂ ਜੀ-20 ਸਿਖਰ ਸੰਮੇਲਨ 'ਚ ਸ਼ਾਮ ਹੋਣਗੇ। 

ਦੁਨੀਆ ਦਾ ਅੱਧਾ ਹਿੱਸਾ ਸ਼ਾਮਲ
ਜੀ-20 ਮੈਂਬਰਾਂ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਫ, ਦਿ ਯੂਰਪੀਅਨ ਯੂਨੀਅਨ, ਫਰਾਂਸ, ਜਰਮਨੀ, ਇੰਡੀਆ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਸਾਊਥ ਅਫਰੀਕਾ, ਸਾਊਥ ਕੋਰੀਆ, ਟਰਕੀ, ਯੂਨਾਈਟੇਡ ਕਿੰਗਡਮ ਅਤੇ ਯੂਨਾਈਟੇਡ ਸਟੇਟਸ ਸ਼ਾਮਲ ਹਨ। ਜੀ-20 'ਚ ਦੁਨੀਆ ਦਾ 80 ਫੀਸਦੀ ਵਪਾਰ, 2 ਤਿਹਾਈ ਜਨਸੰਖਿਆ ਅਤੇ ਦੁਨੀਆ ਦਾ ਕਰੀਬ ਅੱਧਾ ਹਿੱਸਾ ਸ਼ਾਮਲ ਹੈ।

1999 'ਚ ਜੀ-20 ਸਮਿਟ ਦੀ ਹੋਈ ਸੀ ਸ਼ੁਰੂਆਤ
ਭਾਰਤ, ਰੂਸ ਅਤੇ ਚੀਨ ਜੀ-20 ਸਮਿਟ ਤੋਂ ਵੱਖ ਤਿੰਨ-ਪੱਖੀ ਬੈਠਕ 'ਚ ਵੀ ਸ਼ਾਮਲ ਹੋਣਗੇ। ਪਿਛਲੇ ਸਾਲ ਮੋਦੀ ਅਰਜਨਟੀਨਾ ਵਲੋਂ ਆਯੋਜਿਤ ਜੀ-20 ਸਮਿਟ 'ਚ ਸ਼ਾਮਲ ਹੋਏ ਸਨ। ਇਸ ਤਿੰਨ ਦਿਨਾ ਆਯੋਜਨ 'ਚ ਮੋਦੀ ਨੇ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਲ ਸਊਦ, ਚੀਨ ਦੇ ਰਾਸ਼ਟਰੀ ਜਿਨਪਿੰਗ, ਜਰਮਨ ਚਾਂਸਰਲਰ ਏਜੰਲਾ ਅਤੇ ਫਰਾਂਸ ਦੇ ਰਾਸ਼ਟਰਪਤੀ ਇਮਊਨਲ ਮੈਕ੍ਰੋਨ ਨਾਲ ਮੁਲਾਕਾਤ ਵੀ ਕੀਤੀ ਸੀ। ਜੀ-20 ਸਮਿਟ ਦੀ ਸ਼ੁਰੂਆਤ 1999 'ਚ ਹੋਈ ਸੀ। ਆਮ ਤੌਰ 'ਤੇ ਇਸ ਨੂੰ ਆਰਥਿਕ ਬਾਜ਼ਾਰ ਅਤੇ ਵਰਲਡ ਅਰਥਵਿਵਸਥਾ ਦੇ ਰੂਪ 'ਚ ਦੇਖਿਆ ਜਾਂਦਾ ਹੈ।


DIsha

Content Editor

Related News