PM ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ''ਚ ਏਅਰ ਇੰਡੀਆ ਕਰਮਚਾਰੀਆਂ ਦੇ ਸਾਹਸ ਦੀ ਕੀਤੀ ਪ੍ਰੰਸ਼ਸਾ

03/23/2020 12:03:13 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ 'ਚ ਫਸੇ ਲੋਕਾਂ ਨੂੰ ਕੱਢਣ 'ਚ ਏਅਰ ਇੰਡੀਆ ਦੇ ਚਾਲਕ ਦਲ ਦੇ ਕਰਮਚਾਰੀਆਂ ਦੇ ਯੋਗਦਾਨ ਦੀ ਸੋਮਵਾਰ ਨੂੰ ਪ੍ਰਸ਼ੰਸਾ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਹੀ ਏਅਰ ਲਾਈਨ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਚਾਲਕ ਦਲ ਦੇ ਜੋ ਕਰਮਚਾਰੀ ਆਪਣੀ ਛੁੱਟੀ 'ਤੇ ਵਿਦੇਸ਼ ਗਏ ਸਨ, ਉਨ੍ਹਾਂ ਨੂੰ ਕੁਝ ਰੈਸੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਗੁਆਂਢੀਆਂ ਦੇ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesariਏਅਰ ਇੰਡੀਆ ਦੀ ਟੀਮ 'ਤੇ ਕਾਫ਼ੀ ਮਾਣ ਹੈ
ਫਿਲਹਾਲ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਏਅਰ ਇੰਡੀਆ ਦੀ ਟੀਮ 'ਤੇ ਕਾਫ਼ੀ ਮਾਣ ਹੈ, ਜਿਨ੍ਹਾਂ ਨੇ ਮਨੁੱਖਤਾ ਦਿਖਾਉਂਦੇ ਹੋਏ ਅੱਗੇ ਵਧ ਕੇ ਸਾਹਸ ਦਿਖਾਇਆ।'' ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਭਾਰਤ ਦੀ ਲੜਾਈ 'ਚ ਉਨ੍ਹਾਂ ਦੇ ਯੋਗਦਾਨ ਦੀ ਪੂਰੇ ਭਾਰਤ ਤੋਂ ਕੋਈ ਲੋਕਾਂ ਨੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ 'ਚ ਨਾਗਰ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਟੈਗ ਕੀਤਾ। ਪੁਰੀ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਜਦੋਂ ਔਖਾ ਸਮਾਂ ਹੁੰਦਾ ਹੈ, ਉਦੋਂ ਮਜ਼ਬੂਤ ਅੱਗੇ ਵਧਦਾ ਹੈ। ਪੁਰੀ ਨੇ ਆਪਣੇ ਟਵੀਟ 'ਚ ਕੈਪਟਨ ਸਵਾਤੀ ਰਾਵਤ ਅਤੇ ਕੈਪਟਨ ਰਾਜਾ ਚੌਹਾਨ ਦੀ ਅਗਵਾਈ ਵਾਲੇ ਏਅਰ ਇੰਡੀਆ ਦੇ ਬੋਇੰਗ 777 ਜਹਾਜ਼ ਦੇ ਚਾਲਕ ਦਲ ਦੇ ਕਰਮਚਾਰੀਆਂ ਦਾ ਚਿੱਤਰ ਵੀ ਪੋਸਟ ਕੀਤਾ, ਜਿਸ ਦੇ ਮਾਧਿਅਮ ਨਾਲ ਰੋਮ 'ਚ ਫਸੇ 263 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਸੀ।


DIsha

Content Editor

Related News