ਜਦੋਂ ਪੀ.ਐੱਮ. ਮੋਦੀ ਨੇ ਕੈਕਟਸ ਗਾਰਡਨ ''ਚ ਉੱਡਾਈਆਂ ਤਿੱਤਲੀਆਂ (ਵੀਡੀਓ)

09/17/2019 11:07:50 AM

ਗੁਜਰਾਤ— ਆਪਣੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਰਾਜ ਗੁਜਰਾਤ 'ਚ ਹਨ। ਕੇਵੜੀਆ ਕੋਲ ਸਰਦਾਰ ਸਰੋਵਰ ਬੰਨ੍ਹ ਪੁੱਜੇ ਪੀ.ਐੱਮ. ਮੋਦੀ ਨੇ ਇੱਥੇ ਕਈ ਵੱਡੇ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਜਦੋਂ ਇੱਥੇ ਕੈਕਟਸ ਗਾਰਡਨ 'ਚ ਪੁੱਜੇ ਤਾਂ ਇਕ ਵੱਖ ਨਜ਼ਾਰਾ ਦੇਖਣ ਨੂੰ ਮਿਲਿਆ। ਮੋਦੀ ਨੂੰ ਇਕ ਬਾਸਕੇਟ ਦਿੱਤੀ ਗਈ, ਜਿਸ 'ਚ ਹਜ਼ਾਰਾਂ ਤਿੱਤਲੀਆਂ ਸਨ। ਮੋਦੀ ਨੇ ਬਾਸਕੇਟ ਖੋਲ੍ਹੀ ਅਤੇ ਹਜ਼ਾਰਾਂ ਤਿੱਤਲੀਆਂ ਨੂੰ ਆਜ਼ਾਦ ਕਰ ਦਿੱਤਾ।

 

ਕੈਕਟਸ ਦੀਆਂ 450 ਤੋਂ ਵਧ ਪ੍ਰਜਾਤੀਆਂ
ਦਰਅਸਲ 'ਸਟੈਚੂ ਆਫ ਯੂਨਿਟੀ' ਕੋਲ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਇੱਥੇ ਕਈ ਪ੍ਰਾਜੈਕਟਸ 'ਤੇ ਕੰਮ ਕੀਤਾ ਗਿਆ ਹੈ। ਜਿਵੇਂ ਕੈਕਟਸ ਗਾਰਡਨ ਬਣਾਉਣਾ, ਸਫ਼ਾਰੀ ਪਾਰਕ ਬਣਾਉਣਾ। ਮੰਗਲਵਾਰ ਨੂੰ ਮੋਦੀ ਨੇ ਇਨ੍ਹਾਂ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਮੋਦੀ ਨੇ ਇੱਥੇ ਕੈਕਟਸ ਗਾਰਡਨ ਦਾ ਦੌਰਾ ਕੀਤਾ, ਜਿਸ 'ਚ ਕੈਕਟਸ ਬੂਟੇ ਦੀਆਂ 450 ਤੋਂ ਵਧ ਪ੍ਰਜਾਤੀਆਂ ਲਗਾਈਆਂ ਗਈਆਂ ਹਨ ਅਤੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ। ਇਸ ਦੇ ਨੇੜੇ ਸਫ਼ਾਰੀ ਗਾਰਡਨ ਹੈ, ਜਿੱਥੇ ਸੈਲੀਆਂ ਲਈ ਵਿਸ਼ੇਸ਼ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਜਲਦ ਹੀ ਇੱਥੇ ਕਈ ਤਰ੍ਹਾਂ ਦੇ ਜਾਨਵਰਾਂ ਨੂੰ ਵੀ ਲਿਆਂਦਾ ਜਾਵੇਗਾ।

ਮੋਦੀ ਨੇ ਕੀਤਾ ਸੀ ਸਟੈਚੂ ਆਫ ਯੂਨਿਟੀ ਦਾ ਉਦਘਾਟਨ
ਜ਼ਿਕਰਯੋਗ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਨਰਿੰਦਰ ਮੋਦੀ ਨੇ ਸਟੈਚੂ ਆਫ ਯੂਨਿਟੀ ਦੀ ਨੀਂਹ ਰੱਖੀ ਸੀ, ਜਿਸ ਦਾ ਉਦਘਾਟਨ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਦੇ ਰੂਪ 'ਚ ਕੀਤਾ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਇਸ ਦਾ ਉਦਘਾਟਨ ਕੀਤਾ ਗਿਆ, ਉਦੋਂ ਤੋਂ ਹੁਣ ਤੱਕ ਇੱਥੇ ਕਈ ਪ੍ਰਾਜੈਕਟਸ ਨੂੰ ਵਧਾਇਆ ਗਿਆ ਹੈ ਤਾਂ ਕਿ ਸੈਰ-ਸਪਾਟੇ ਨੂੰ ਉਤਸ਼ਾਹ ਮਿਲ ਸਕੇ।


DIsha

Content Editor

Related News