ਪੀ.ਐੱਮ. ਮੋਦੀ ਨੇ ਅਰੁਣਾਚਲ ਨੂੰ ਦਿੱਤਾ ਏਅਰਪੋਰਟ ਦਾ ਤੋਹਫਾ

02/09/2019 12:55:44 PM

ਈਟਾਨਗਰ— ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਸਾਮ ਦੇ ਗੁਹਾਟੀ 'ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇੱਥੇ ਪੀ.ਐੱਮ. ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਦੱਸੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਇਸ ਕੜੀ 'ਚ ਸ਼ਨੀਵਾਰ ਨੂੰ ਅਰੁਣਾਚਲ 'ਚ ਇਕੱਠੇ 2 ਏਅਰਪੋਰਟ ਦਾ ਉਦਘਾਟਨ ਕੀਤਾ। ਅਰੁਣਾਚਲ ਪ੍ਰਦੇਸ਼ ਲਈ ਤਾਂ ਇਹ ਹੋਰ ਵੀ ਅਹਿਮ ਮੌਕਾ ਹੈ, ਕਿਉਂਕਿ ਆਜ਼ਾਦੀ ਦੇ ਇੰਨੇ ਸਾਲਾਂ ਤੱਕ ਇੱਥੇ ਇਕ ਵੀ ਅਜਿਹਾ ਏਅਰਪੋਰਟ ਨਹੀਂ ਸੀ, ਜਿੱਥੇ ਨਿਯਮਿਤ ਰੂਪ ਨਾਲ ਵੱਡੇ ਯਾਤਰੀ ਜਹਾਜ਼ ਉਤਰ ਸਕਣ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਰੁਣਾਚਲ ਪ੍ਰਦੇਸ਼ ਦੇ ਈਟਾਨਗਰ ਅਤੇ ਤ੍ਰਿਪੁਰਾ ਦੇ ਅਗਰਤਲਾ ਦਾ ਦੌਰਾ ਹੈ ਅਤੇ ਉੱਥੇ ਉਹ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨਗੇ।
 

ਏਅਰਪੋਰਟ ਦਾ ਤੋਹਫਾ
ਪੀ.ਐੱਮ. ਮੋਦੀ ਨੇ ਆਮ ਬਜਟ ਦਾ ਜ਼ਿਕਰ ਕਰਦੇ ਹੋਏ ਕਿਹਾ,''ਇਸ ਵਾਰ ਬਜਟ 'ਚ ਪੀ.ਐੱਮ. ਕਿਸਾਨ ਸਨਮਾਨ ਫੰਡ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਅਧੀਨ ਹਰ ਉਸ ਕਿਸਾਨ ਪਰਿਵਾਰ ਨੂੰ ਜਿਸ ਕੋਲ 5 ਏਕੜ ਜਾਂ ਘੱਟ ਜ਼ਮੀਨ ਹੈ, 6 ਹਜ਼ਾਰ ਰੁਪਏ ਕੇਂਦਰ ਸਰਕਾਰ ਸਿੱਧੇ ਉਸ ਦੇ ਖਾਤੇ 'ਚ ਦੇਵੇਗੀ।'' ਇਹ ਪੈਨਸ਼ਨ ਹਰ ਸਾਲ ਤਿੰਨ ਮਹੀਨਿਆਂ ਦੇ ਅੰਤਰ 'ਚ 2-2 ਹਜ਼ਾਰ ਰੁਪਏ ਕਰ ਕੇ ਭੇਜੀ ਜਾਵੇਗੀ ਤਾਂ ਕਿ ਲੋਕ ਖੇਤੀ ਨਾਲ ਜੁੜੇ ਰਹਿਣ।'' ਉਨ੍ਹਾਂ ਨੇ ਅੱਗੇ ਕਿਹਾ,''ਅਰੁਣਾਚਲ ਪ੍ਰਦੇਸ਼ ਲਈ ਤਾਂ ਇਹ ਹੋਰ ਵੀ ਅਹਿਮ ਮੌਕਾ ਹੈ, ਕਿਉਂਕਿ ਆਜ਼ਾਦੀ ਦੇ ਇੰਨੇ ਸਾਲਾਂ ਤੱਕ ਇੱਥੇ ਇਕ ਵੀ ਏਅਰਪੋਰਟ ਨਹੀਂ ਸੀ, ਜਿੱਥੇ ਨਿਯਮਿਤ ਰੂਪ ਨਾਲ ਵੱਡੇ ਯਾਤਰੀ ਜਹਾਜ਼ ਉਤਰ ਸਕਣ। ਰੋਲ ਰੋਡ ਬਰਿੱਜ ਦਾ ਉਦਘਾਟਨ ਹੋ ਚੁਕਿਆ ਹੈ, ਜਿਸ ਨਾਲ ਲੋਕਾਂ ਨੂੰ ਫਾਇਦਾ ਹੋਇਆ ਹੈ।'' ਉਨ੍ਹਾਂ ਨੇ ਕਿਹਾ,''ਅੱਜ ਅਰੁਣਾਚਲ ਪ੍ਰਦੇਸ਼ 'ਚ 4 ਹਜ਼ਾਰ ਕਰੋੜ ਤੋਂ ਵਧ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਕਨੈਕਟੀਵਿਟੀ ਤਾਂ ਸੁਧਰੇਗੀ ਹੀ ਰਾਜ ਦੇ ਪਾਵਰ ਸੈਕਟਰ ਨੂੰ ਵੀ ਮਜ਼ਬੂਤੀ ਮਿਲੇਗੀ। ਸਿਹਤ ਸੇਵਾਵਾਂ ਦੀ ਸਿਹਤ ਬਿਹਤਰ ਹੋਵੇਗੀ ਅਤੇ ਅਰੁਣਾਚਲ ਦੀ ਸੰਸਕ੍ਰਿਤੀ ਨੂੰ ਵੀ ਉਤਸ਼ਾਹ ਮਿਲੇਗਾ।''
 

2.5 ਕਰੋੜ ਪਰਿਵਾਰਾਂ ਦੇ ਘਰਾਂ 'ਚੋਂ ਹਨ੍ਹੇਰਾ ਹੋਇਆ ਦੂਰ
ਉਨ੍ਹਾਂ ਨੇ ਕਿਹਾ,''ਮੈਂ ਵਾਰ-ਵਾਰ ਕਹਿੰਦਾ ਆਇਆ ਹਾਂ ਕਿ ਨਿਊ ਇੰਡੀਆ ਉਦੋਂ ਆਪਣੀ ਪੂਰੀ ਸ਼ਕਤੀ ਨਾਲ ਵਿਕਸਿਤ ਹੋ ਸਕੇਗਾ, ਜਦੋਂ ਪੂਰਬੀ ਭਾਰਤ, ਉੱਤਰ-ਪੂਰਬ ਦਾ ਤੇਜ਼ ਗਤੀ ਨਾਲ ਵਿਕਾਸ ਹੋਵੇਗਾ। ਇਹ ਵਿਕਾਸ ਸਰੋਤਾਂ ਦਾ ਵੀ ਹੈ ਅਤੇ ਸੰਸਕ੍ਰਿਤੀ ਦਾ ਵੀ। ਇਹ ਵਿਕਾਸ ਵੱਖ-ਵੱਖ ਖੇਤਰਾਂ ਨੂੰ ਜੋੜਨ ਦਾ ਵੀ ਹੈ ਅਤੇ ਦਿਲਾਂ ਨੂੰ ਜੋੜਨ ਦਾ ਵੀ।'' ਉਨ੍ਹਾਂ ਨੇ ਕਿਹਾ,''ਅੱਜ ਅਰੁਣਾਚਲ ਨੇ ਜੋ ਹਾਸਲ ਕੀਤਾ ਹੈ, ਉਹ ਬਹੁਤ ਹੀ ਜਲਦ ਪੂਰੇ ਦੇਸ਼ 'ਚ ਹੋਣ ਵਾਲਾ ਹੈ। ਸੌਭਾਗਿਆ ਯੋਜਨਾ ਦੇ ਅਧੀਨ ਦੇਸ਼ 'ਚ ਕਰੀਬ 2.5 ਕਰੋੜ ਪਰਿਵਾਰਾਂ ਦੇ ਘਰਾਂ ਤੋਂ ਹਨ੍ਹੇਰੇ ਨੂੰ ਦੂਰ ਕੀਤਾ ਜਾ ਚੁਕਿਆ ਹੈ।''
 

1000 ਪਿੰਡਾਂ ਨੂੰ ਸੜਕਾਂ ਨਾਲ ਜੋੜਿਆ ਗਿਆ
ਪੀ.ਐੱਮ. ਮੋਦੀ ਨੇ ਕਿਹਾ,''ਅਰੁਣਾਚਲ ਪ੍ਰਦੇਸ਼ ਦੀ ਕਨੈਕਟੀਵਿਟੀ ਭਾਵੇ ਪਿੰਡ ਹੋਵੇ ਜਾਂ ਸ਼ਹਿਰ, ਹਜ਼ਾਰਾਂ ਕਰੋੜ ਦੇ ਪ੍ਰੋਜੈਕਟ 'ਤੇ ਸਰਕਾਰ ਕੰਮ ਕਰ ਰਹੀ ਹੈ। ਇਕ ਪਾਸੇ 50 ਹਜ਼ਾਰ ਕਰੋੜ ਖਰਚ ਕਰ ਕੇ ਨੈਸ਼ਨਲ ਹਾਈਵੇਅ ਬਣਾਏ ਜਾ ਰਹੇ ਹਨ। ਦੂਜੇ ਪਾਸੇ ਪਿਛਲੇ 2 ਸਾਲਾਂ 'ਚ 1000 ਪਿੰਡਾਂ ਨੂੰ ਸੜਕ ਨਾਲ ਜੋੜਿਆ ਜਾ ਚੁਕਿਆ ਹੈ। ਉਨ੍ਹਾਂ ਨੇ ਕਿਹਾ,''ਬੀਤੇ 4.30 ਸਾਲਾਂ 'ਚ ਅਰੁਣਾਚਲ ਅਤੇ ਉੱਤਰ-ਪੂਰਬ ਦੇ ਵਿਕਾਸ ਦੇ ਲਈ ਨਾ ਤਾਂ ਫੰਡ ਦੀ ਕਮੀ ਆਉਣ ਦਿੱਤੀ ਗਈ ਅਤੇ ਨਾ ਹੀ ਇੱਛਾ ਸ਼ਕਤੀ ਦੀ। ਸਿਹਤ ਸੇਵਾਵਾਂ ਦੀ ਸਿਹਤ ਬਿਹਤਰ ਹੋਵੇਗੀ ਅਤੇ ਅਰੁਣਾਚਲ ਦੀ ਸੰਸਕ੍ਰਿਤੀ ਨੂੰ ਉਤਸ਼ਾਹ ਮਿਲੇਗਾ। ਸਾਡੀ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਨੂੰ 44 ਹਜ਼ਾਰ ਕਰੋੜ ਰੁਪਏ ਵੰਡੇ, ਜੋ ਕਿ ਪਿਛਲੀਆਂ ਸਰਕਾਰਾਂ ਤੋਂ ਵਧ ਹੈ।''


DIsha

Content Editor

Related News