ਚੋਣਾਂ ''ਚ ਲੋਕਾਂ ਨੇ ਨਾਂਹ-ਪੱਖੀਆਂ ਨੂੰ ਕੀਤਾ ਰੱਦ : ਮੋਦੀ

Saturday, Jun 08, 2019 - 09:57 PM (IST)

ਗੁਰੂਵਾਯੂਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ 'ਚ ਭਰੋਸਾ ਪ੍ਰਗਟਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਸ਼ਨੀਵਾਰ ਕਿਹਾ ਕਿ ਸਿਆਸੀ ਪਾਰਟੀਆਂ ਤੇ ਪੰਡਿਤ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਮੂਡ ਨੂੰ ਸਮਝਣ 'ਚ ਨਾਕਾਮ ਰਹੇ। ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਦੂਜੇ ਕਾਰਜਕਾਲ ਲਈ ਸੱਤਾ ਬਰਕਰਾਰ ਰੱਖਣ ਪਿੱਛੋਂ ਆਪਣੇ ਪਹਿਲੇ ਜਨਤਕ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਕੇਰਲ ਤੋਂ ਕੋਈ ਐੱਮ. ਪੀ. ਨਾ ਚੁਣੇ ਜਾਣ ਦੇ ਬਾਵਜੂਦ ਆਪਣੀ ਪਹਿਲੀ ਯਾਤਰਾ ਲਈ ਕੇਰਲ ਨੂੰ ਚੁਣਿਆ ਕਿਉਂਕਿ ਇਹ ਵੀ ਮੈਨੂੰ ਵਾਰਾਨਸੀ ਦੇ ਹਲਕੇ ਜਿੰਨਾ ਹੀ ਪਿਆਰਾ ਹੈ। 
ਉਨ੍ਹਾਂ ਕਿਹਾ ਕਿ ਚੋਣਾਂ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਲੋਕਾਂ ਨੇ ਨਾਂਹ-ਪੱਖੀ ਤਾਕਤਾਂ ਨੂੰ ਰੱਦ ਕੀਤਾ ਤੇ ਹਾਂ-ਪੱਖੀਆਂ ਨੂੰ ਪ੍ਰਵਾਨ ਕੀਤਾ। ਰਾਹੁਲ ਗਾਂਧੀ ਵਲੋਂ ਮੋਦੀ 'ਤੇ ਮੁੜ ਤੋਂ ਹਮਲੇ ਕਰਨ ਸਬੰਧੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਬਿਆਨ ਆਇਆ ਹੈ। ਰਾਹੁਲ ਨੇ ਮੋਦੀ ਤੇ ਭਾਜਪਾ 'ਤੇ ਦੇਸ਼ 'ਚ ਨਫਰਤ ਤੇ ਅਸਹਿਣਸ਼ੀਲਤਾ ਫੈਲਾਉਣ ਦੇ ਦੋਸ਼ ਲਾਏ ਸਨ। ਮੋਦੀ ਨੇ ਕਿਹਾ ਕਿ ਭਾਜਪਾ ਸਿਰਫ ਚੋਣ ਸਿਆਸਤ ਲਈ ਕੰਮ ਨਹੀਂ ਕਰਦੀ, ਸਗੋਂ ਉਹ ਦੇਸ਼ ਦੀ ਉਸਾਰੀ ਲਈ ਵਚਨਬੱਧ ਹੈ। ਭਾਜਪਾ ਇਹ ਗੱਲ ਯਕੀਨੀ ਬਣਾਉਣੀ ਚਾਹੁੰਦੀ ਹੈ ਕਿ ਕੌਮਾਂਤਰੀ ਜਗਤ ਵਿਚ ਭਾਰਤ ਨੂੰ ਉਸਦੀ ਮਾਣ ਭਰੀ ਥਾਂ ਮਿਲੀ। ਮੋਦੀ ਨੇ ਇਥੇ ਭਗਵਾਨ ਕ੍ਰਿਸ਼ਨ ਦੇ ਮੰਦਰ ਵਿਚ ਪੂਜਾ ਵੀ ਕੀਤੀ।
 


Related News