ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਨੇਪਾਲ ਦੇ ਪੀ. ਐੱਮ. ਓਲੀ

Sunday, Apr 08, 2018 - 01:14 AM (IST)

ਪ੍ਰਧਾਨ ਮੰਤਰੀ ਮੋਦੀ ਨਾਲ ਮਿਲੇ ਨੇਪਾਲ ਦੇ ਪੀ. ਐੱਮ. ਓਲੀ

ਨਵੀਂ ਦਿੱਲੀ,(ਭਾਸ਼ਾ)- ਦੋ-ਪਾਸੜ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮ-ਅਹੁਦਾ ਕੇ. ਪੀ. ਸ਼ਰਮਾ ਓਲੀ ਨੇ ਸ਼ਨੀਵਾਰ ਵਿਆਪਕ ਗੱਲਬਾਤ ਕੀਤੀ ਅਤੇ ਰੱਖਿਆ, ਵਪਾਰ ਅਤੇ ਖੇਤੀਬਾੜੀ ਵਰਗੇ ਖੇਤਰਾਂ 'ਚ ਦੋ-ਪਾਸੜ ਸਬੰਧ ਮਜ਼ਬੂਤ ਬਣਾਉਣ 'ਤੇ ਸਹਿਮਤੀ ਪ੍ਰਗਟਾਈ।
ਗੱਲਬਾਤ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਚਹੁੰ-ਮੁਖੀ ਵਿਕਾਸ ਦੀ ਨੇਪਾਲ ਦੀ ਇੱਛਾ ਲਈ ਭਾਰਤ ਹਮੇਸ਼ਾ ਉਸ ਨਾਲ ਖੜ੍ਹਾ ਰਹੇਗਾ। ਗੁਆਂਢੀਆਂ ਦਰਮਿਆਨ ਡੂੰਘੇ ਸਹਿਯੋਗ ਨਾਲ ਨੇਪਾਲ 'ਚ ਲੋਕਰਾਜ ਮਜ਼ਬੂਤ ਹੋਵੇਗਾ।
ਓਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਅਤੇ ਨੇਪਾਲ ਦਰਮਿਆਨ ਭਰੋਸੇ 'ਤੇ ਆਧਾਰਿਤ ਸਬੰਧਾਂ ਦੀ ਮਜ਼ਬੂਤ ਇਮਾਰਤ ਦੀ ਉਸਾਰੀ ਕਰਨਾ ਚਾਹੁੰਦੀ ਹੈ। ਮੈਂ 21ਵੀਂ ਸਦੀ ਦੀ ਸੱਚਾਈ ਮੁਤਾਬਕ ਆਪਣੇ ਸਬੰਧਾਂ ਨੂੰ ਨਵੀਆਂ ਸਿਖਰਾਂ 'ਤੇ ਲਿਜਾਣ ਦੇ ਇਰਾਦੇ ਨਾਲ ਭਾਰਤ ਆਇਆ ਹਾਂ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਸੱਦਾ ਪ੍ਰਵਾਨ ਕਰਦਿਆਂ ਕਿਹਾ ਕਿ ਨੇਪਾਲ ਦੇ ਵਿਕਾਸ ਲਈ ਭਾਰਤ ਦੇ ਯੋਗਦਾਨ ਦਾ ਲੰਬਾ ਇਤਿਹਾਸ ਹੈ ਅਤੇ ਇਹ ਭਵਿੱਖ ਲਈ ਵੀ ਜਾਰੀ ਰਹੇਗਾ। ਪਹਿਲਾਂ ਸ਼ਨੀਵਾਰ ਸਵੇਰੇ ਓਲੀ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ। 
 


Related News