‘ਅਮਫਾਨ’ ਹੋਇਆ ਭਿਆਨਕ, ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਵੱਡੀ ਬੈਠਕ

05/18/2020 6:48:25 PM

ਨਵੀਂ ਦਿੱਲੀ - ਚੱਕਰਵਾਤੀ ਤੂਫਾਨ ‘ਅਮਫਾਨ’ ਸੁਪਰ ਸਾਇਕਲੋਨ 'ਚ ਬਦਲ ਚੁੱਕਾ ਹੈ ਅਤੇ ਇਹ 20 ਮਈ ਨੂੰ ਗੰਭੀਰ ਚਕਰਵਾਤੀ ਤੂਫਾਨ  ਦੇ ਰੂਪ 'ਚ ਪੱਛਮੀ ਬੰਗਾਲ ਅਤੇ ਬੰਗਲਾਦੇਸ਼  ਦੇ ਤਟ ਨੂੰ ਪਾਰ ਕਰ ਸਕਦਾ ਹੈ। ਇਸ ਦੇ ਚੱਲਦੇ ਓਡੀਸ਼ਾ ਦੇ ਤੱਟਵਰਤੀ ਖੇਤਰ ਅਤੇ ਪੱਛਮੀ ਬੰਗਾਲ ਦੀ ਗੰਗਾ ਨਦੀ ਦੇ ਨੇੜਲੇ ਇਲਾਕਿਆਂ 'ਚ ਤੇਜ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਅਮਫਾਨ’ ਕਾਰਣ ਪੈਦਾ ਹਾਲਾਤ ਦੀ ਸਮੀਖਿਆ ਕਰਣ ਲਈ ਉੱਚ ਪੱਧਰੀ ਬੈਠਕ ਕਰ ਰਹੇ ਹਨ।  

Delhi: Prime Minister Narendra Modi holds meeting with Ministry of Home Affairs (MHA) & National Disaster Management Authority (NDMA) officials to review the situation arising out of #CycloneAmphan in different parts of the country. Home Minister Amit Shah also present. pic.twitter.com/cxR5rXbsGf

— ANI (@ANI) May 18, 2020

ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਦੇ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ਸ਼ਾਮ ਚਾਰ ਵਜੇ ਤੋਂ ਸ਼ੁਰੂ ਹੋ ਗਈ ਹੈ।  ਇਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਮੰਤਰਾਲਾ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਸਰਕਾਰਾਂ ਨੂੰ ਜਾਰੀ ਸਲਾਹ 'ਚ ਕਿਹਾ ਕਿ ‘ਅਮਫਾਨ’ ਸੋਮਵਾਰ ਸਵੇਰੇ ਦੱਖਣੀ ਬੰਗਾਲ ਦੀ ਖਾੜੀ ਦੇ ਵਿਚਕਾਰ ਦੇ ਹਿੱਸਿਆਂ ਅਤੇ ਨਾਲ ਦੀ ਮੱਧ ਬੰਗਾਲ ਦੀ ਖਾੜੀ ਦੇ ਉੱਪਰ ਮੌਜੂਦ ਹੈ।

ਭੁਵਨੇਸ਼ਵਰ ਸਥਿਤ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਮਫਾਨ ਅਗਲੇ 6 ਘੰਟੇ 'ਚ ਸੁਪਰ ਸਾਇਕਲੋਨ ਤੂਫਾਨ 'ਚ ਬਦਲ ਸਕਦਾ ਹੈ। ਓਡੀਸ਼ਾ ਦੇ ਗਜਪਤੀ, ਨਗਰੀ, ਗੰਜਾਮ, ਜਗਤਸਿੰਹਪੁਰ ਅਤੇ ਕੇਂਦਰਪਾੜਾ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੱਲ ਬਾਲਾਸੋਰ, ਭਦਰਕ, ਜਾਜਪੁਰ, ਮਿਊਰਭੰਜ, ਖੁਰਜਾ ਅਤੇ ਕਟਕ 'ਚ ਬਾਰਿਸ਼ 'ਚ ਤੇਜੀ ਆ ਸਕਦੀ ਹੈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੇ ਡਾਇਰੈਕਟਰ ਜਨਰਲ ਐਸ. ਐਨ. ਪ੍ਰਧਾਨ ਨੇ ਕਿਹਾ ਕਿ 10 ਯੂਨਿਟ ਨੂੰ ਓਡੀਸ਼ਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭੇਜਿਆ ਗਿਆ ਹੈ ਜਦੋਂ ਕਿ 10 ਹੋਰ ਯੂਨਿਟ ਨੂੰ ਤਿਆਰ ਰੱਖਿਆ ਗਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਲੈ ਜਾਣ ਦੀ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਹੈ।

ਨਾਲ ਹੀ ਸੜਕ ਮਾਰਗ, ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ ਸਪਲਾਈ ਅਤੇ ਹਸਪਤਾਲਾਂ ਦੇ ਢਾਂਚੇ ਅਤੇ ਉੱਥੇ ਬਿਜਲੀ-ਪਾਣੀ ਦੀ ਸਪਲਾਈ ਨੂੰ ਜਲਦ ਬਹਾਲ ਕਰਣ ਦੀ ਵੀ ਤਿਆਰੀ ਕਰਣ ਨੂੰ ਕਿਹਾ ਹੈ।  ਚੱਕਰਵਾਤ ‘ਅਮਫਾਨ’ ਨਾਲ ਇੱਕ ਸਾਲ ਪਹਿਲਾਂ ਪਿਛਲੇ ਸਾਲ ਤਿੰਨ ਮਈ ਨੂੰ ਓਡੀਸ਼ਾ 'ਚ ਤੂਫਾਨ ਫਣੀ ਨੇ ਤਬਾਹੀ ਮਚਾ ਦਿੱਤੀ ਸੀ ਅਤੇ 64 ਲੋਕਾਂ ਦੀ ਜਾਨ ਲੈਣ ਦੇ ਨਾਲ ਹੀ ਬਿਜਲੀ, ਦੂਰਸੰਚਾਰ, ਪਾਣੀ ਅਤੇ ਹੋਰ ਮਹੱਤਵਪੂਰਣ ਖੇਤਰਾਂ ਨੂੰ ਤਬਾਹ ਕਰ ਦਿੱਤਾ ਸੀ।

 


Inder Prajapati

Content Editor

Related News