ਪ੍ਰਧਾਨ ਮੰਤਰੀ ਮੋਦੀ ਦੀ ਅਪੀਲ: ''ਹਰ ਘਰ ਤਿਰੰਗਾ'' ਮੁਹਿੰਮ ''ਚ ਉਤਸ਼ਾਹ ਨਾਲ ਹਿੱਸਾ ਲੈਣ ਦੇਸ਼ ਵਾਸੀ

Sunday, Aug 09, 2026 - 06:40 PM (IST)

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ: ''ਹਰ ਘਰ ਤਿਰੰਗਾ'' ਮੁਹਿੰਮ ''ਚ ਉਤਸ਼ਾਹ ਨਾਲ ਹਿੱਸਾ ਲੈਣ ਦੇਸ਼ ਵਾਸੀ

ਨਵੀਂ ਦਿੱਲੀ, (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ’ਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦਾ ਰਾਸ਼ਟਰੀ ਝੰਡਾ ਦੇਸ਼ ਦਾ ਮਾਣ ਹੈ ਅਤੇ ਇਹ ਦੇਸ਼ ਲਈ ਹਮੇਸ਼ਾ ਆਪਣਾ ਸਰਵਉਚ ਯੋਗਦਾਨ ਦੇਣ ਦੀ ਲਗਾਤਾਰ ਪ੍ਰੇਰਣਾ ਦਿੰਦਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ 2022 ’ਚ ਸ਼ੁਰੂ ਹੋਈ ‘ਹਰ ਘਰ ਤਿਰੰਗਾ’ ਮੁਹਿੰਮ ਹੁਣ ਇਕ ਸਾਲਾਨਾ ਰਾਸ਼ਟਰੀ ਮੁਹਿੰਮ ਬਣ ਗਈ ਹੈ, ਜਿਸ ’ਚ ਕਰੋੜਾਂ ਨਾਗਰਿਕ ਹਰ ਸੁਤੰਤਰਤਾ ਦਿਵਸ ਮੌਕੇ ਸਵੈ-ਇੱਛਾ ਨਾਲ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ।
ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਸਾਡਾ ਤਿਰੰਗਾ ਸਾਡਾ ਮਾਣ ਹੈ ਅਤੇ ਦੇਸ਼ ਲਈ ਹਮੇਸ਼ਾ ਆਪਣਾ ਸਰਵਉਚ ਯੋਗਦਾਨ ਦੇਣ ਦੀ ਨਿਰੰਤਰ ਪ੍ਰੇਰਣਾ ਹੈ। ਆਓ, ਅਸੀਂ ਹਰ ਘਰ ਤਿਰੰਗਾ ਮੁਹਿੰਮ ’ਚ ਉਤਸ਼ਾਹ ਨਾਲ ਹਿੱਸਾ ਲਈਏ ਅਤੇ ‘ਵਿਕਸਿਤ ਭਾਰਤ’ ਦੇ ਨਿਰਮਾਣ ’ਚ ਯੋਗਦਾਨ ਦੇਣ ਦੇ ਆਪਣੇ ਸਾਂਝੇ ਸੰਕਲਪ ਨੂੰ ਦੁਹਰਾਈਏ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਸਾਲ ਦੀ ਇਹ ਪਹਿਲ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਸਮਰਪਿਤ ਹੈ ਅਤੇ ਉਹ ਵੀ ਅਜਿਹੇ ਸਮੇਂ ’ਚ ਜਦੋਂ ਦੇਸ਼ ਇਸ ਦੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ। ‘ਹਰ ਘਰ ਤਿਰੰਗਾ’ ਮੁਹਿੰਮ-2026, 6 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜਾ 9 ਅਗਸਤ ਤੋਂ 17 ਅਗਸਤ ਤੱਕ ਪੂਰੇ ਦੇਸ਼ ’ਚ ਮਨਾਇਆ ਜਾਵੇਗਾ।


author

Shubam Kumar

Content Editor

Related News