ਪ੍ਰਧਾਨ ਮੰਤਰੀ ਫਿੱਟ, ਦੇਸ਼ ਅਨਫਿੱਟ : ਆਜ਼ਮ ਖਾਨ
Friday, Jun 15, 2018 - 08:49 PM (IST)

ਨਵੀਂ ਦਿੱਲੀ— ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿੱਟਨੈੱਸ ਚੈਲੇਂਜ 'ਤੇ ਤੰਜ ਕੱਸਿਆ ਹੈ। ਖਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਫਿੱਟਨੈੱਸ ਵੀਡੀਓ ਨੂੰ ਵੀਰਵਾਰ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਅਤੇ ਰਾਈਫਲ ਮੈਨ ਔਰੰਗਜ਼ੇਬ ਦੀ ਹੱਤਿਆ ਨਾਲ ਜੋੜਦੇ ਹੋਏ ਹਮਲਾ ਬੋਲਿਆ ਹੈ।
#WATCH: SP Leader Azam Khan says 'Sena ke jawan ki hatya, patrakar ki hatya, imandaar ki, majdoor ki, chhatra ki hatya sab peeche reh gaye. Pehle fitness kariye...Udhar jawan maare ja rahe theyy aur desh ke Pradhanmantri dand-baithak laga rahe theyy...Pradhanmantri fit desh unfit pic.twitter.com/sof4e1NLje
— ANI UP (@ANINewsUP) June 15, 2018
ਆਜ਼ਮ ਖਾਨ ਨੇ ਜਵਾਨ ਅਤੇ ਪੱਤਰਕਾਰ ਦੀ ਹੱਤਿਆ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਸੈਨਾ ਦੇ ਜਵਾਨ ਦੀ ਹੱਤਿਆ, ਪੱਤਰਕਾਰ ਦੀ ਹੱਤਿਆ, ਈਮਾਨਦਾਰ ਦੀ ਹੱਤਿਆ, ਮਜ਼ਦੂਰ ਦੀ ਹੱਤਿਆ, ਵਿਦਿਆਰਥਣ ਦੀ ਹੱਤਿਆ ਸਭ ਪਿੱਛੇ ਰਹਿ ਗਏ, ਪਹਿਲਾਂ ਫਿਟਨੈਸ ਟੈਸਟ ਕਰੋ। ਉਧਰ ਜਵਾਨ ਮਾਰੇ ਜਾ ਰਹੇ ਸਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਡੰਡ-ਬੈਠਕਾਂ ਲਗਾ ਰਹੇ ਹਨ। ਪ੍ਰਧਾਨ ਮੰਤਰੀ ਫਿੱਟ ਹੈ ਅਤੇ ਦੇਸ਼ ਅਨਫਿੱਟ ਹੈ।