PM ਮੋਦੀ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ''ਤੇ ਦਿੱਤੀ ਵਧਾਈ

Friday, Dec 15, 2023 - 07:27 PM (IST)

PM ਮੋਦੀ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ''ਤੇ ਦਿੱਤੀ ਵਧਾਈ

ਨੈਸ਼ਨਲ ਡੈਸਕ, (ਪਰਾਸ਼ਰ)- ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਦੀਆ ਕੁਮਾਰ ਅਤੇ ਪ੍ਰੇਮਚੰਦ ਬੈਰਵਾ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕਣ ਵਾਲੇ ਭਜਨ ਲਾਲ ਸ਼ਰਮਾ ਦੇ ਨਾਲ ਹੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੂੰ ਬਹੁਤ-ਬਹੁਤ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਬਹਾਦੁਰ ਪੁਰਸ਼ ਅਤੇ ਔਰਤਾਂ ਦਾ ਇਹ ਰਾਜ ਤੁਹਾਡੀ ਅਗਵਾਈ ਵਿਚ ਚੰਗੇ ਸ਼ਾਸਨ, ਖੁਸ਼ਹਾਲੀ ਅਤੇ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰੇਗਾ। ਇਥੇ ਮੇਰੇ ਪਰਿਵਾਰਕ ਮੈਂਬਰਾਂ ਨੇ ਜਿਸ ਭਰੋਸੇ ਅਤੇ ਉਮੀਦ ਦੇ ਨਾਲ ਸਾਨੂੰ ਭਰਪੂਰ ਆਸ਼ੀਰਵਾਦ ਦਿੱਤਾ ਹੈ, ਉਸ 'ਤੇ ਖਰ੍ਹਾ ਉਤਰਨ ਲਈ ਭਾਜਪਾ ਸਰਕਾਰ ਆਪਣੀ ਪੂਰੀ ਤਾਕਤ ਨਾਲ ਕੰਮ ਕਰੇਗੀ। 


author

Rakesh

Content Editor

Related News