ਰਾਜਸਥਾਨ ’ਚ ਪੁਜਾਰੀਆਂ ਨੂੰ ਮਿਲਣਗੇ ਹਰ ਮਹੀਨੇ 7500 ਰੁਪਏ

Monday, Feb 10, 2025 - 09:04 AM (IST)

ਰਾਜਸਥਾਨ ’ਚ ਪੁਜਾਰੀਆਂ ਨੂੰ ਮਿਲਣਗੇ ਹਰ ਮਹੀਨੇ 7500 ਰੁਪਏ

ਜੈਪੁਰ (ਭਾਸ਼ਾ) : ਰਾਜਸਥਾਨ ਦੀ ਭਜਨਲਾਲ ਸਰਕਾਰ ਨੇ ਪ੍ਰਯਾਗਰਾਜ ’ਚ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ। ਸੂਬੇ ’ਚ ਹੁਣ ਮੰਦਰਾਂ ਦੇ ਪੁਜਾਰੀਆਂ ਨੂੰ ਹਰ ਮਹੀਨੇ 7500 ਰੁਪਏ ਮਿਲਣਗੇ। ਇਸ ਲਈ ਲਗਭਗ 101 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਭਜਨ ਲਾਲ ਆਪਣੇ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਮਹਾਕੁੰਭ ’ਚ ਸੰਗਮ ’ਚ ਇਸ਼ਨਾਨ ਕਰਨ ਲਈ ​​ਪਹੁੰਚੇ ਸਨ ਤੇ ਉਥੇ ਉਨ੍ਹਾਂ ਹਨੂੰਮਾਨ ਮੰਦਰ ’ਚ ਪੂਜਾ ਵੀ ਕੀਤੀ। ਮਹਾਕੁੰਭ ​​ਵਿਚ ਡੁਬਕੀ ਲਾਉਣ ਤੋਂ ਬਾਅਦ ਮੰਦਰਾਂ ਨਾਲ ਜੁੜੇ ਕਈ ਫੈਸਲੇ ਲਏ ਗਏ।

ਇਹ ਵੀ ਪੜ੍ਹੋ : ਬਾਜ਼ਾਰ 'ਚ ਮਿਲਣ ਵਾਲੀਆਂ ਨਕਲੀ ਦਵਾਈਆਂ ਦੀ ਕਿਵੇਂ ਕਰੀਏ ਪਛਾਣ? ਇਹ ਟ੍ਰਿਕ ਦੱਸੇਗੀ ਦਵਾਈ ਅਸਲੀ ਹੈ ਜਾਂ ਨਕਲੀ

ਮੁੱਖ ਮੰਤਰੀ ਭਜਨ ਲਾਲ ਨੇ ਮੀਟਿੰਗ ’ਚ ਦੇਵਸਥਾਨ ਵਿਭਾਗ ਦੇ ਮੰਦਰਾਂ ’ਚ ਭੋਗ ਲਈ ਹਰ ਮਹੀਨੇ 1500 ਰੁਪਏ ਦੀ ਬਜਾਏ 3000 ਰੁਪਏ ਅਤੇ ਪੁਜਾਰੀਆਂ ਨੂੰ 5000 ਰੁਪਏ ਦੀ ਬਜਾਏ 7500 ਰੁਪਏ ਮਹੀਨਾ ਮਾਣਭੱਤਾ ਦੇਣ ਦਾ ਫੈਸਲਾ ਕੀਤਾ ਹੈ। ਕੈਬਨਿਟ ਦੀ ਮੀਟਿੰਗ ’ਚ ਦੇਵਸਥਾਨ ਵਿਭਾਗ ਅਧੀਨ ਆਉਣ ਵਾਲੇ 6 ਮੰਦਰਾਂ ਤੇ 26 ਸਵੈ-ਨਿਰਭਰ ਮੰਦਰਾਂ ਦੇ ਨਵੀਨੀਕਰਨ ਅਤੇ ਮੁਰੰਮਤ ਲਈ 101 ਕਰੋੜ ਰੁਪਏ ਖਰਚ ਕਰਨ ਦਾ ਫੈਸਲਾ ਕੀਤਾ ਗਿਆ। ਜਦਕਿ ਖੰਡਰ ਹੋਏ ਮੰਦਰਾਂ ਦੇ ਨਵੀਨੀਕਰਨ ਲਈ 25 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News