ਪੁਜਾਰੀ ਦਾ ਬੇਰਹਿਮੀ ਨਾਲ ਕਤਲ, ਮੰਦਰ ''ਚ ਖੂਨ ਨਾਲ ਲੱਥਪੱਥ ਮਿਲੀ ਲਾਸ਼

Monday, Sep 30, 2024 - 10:39 PM (IST)

ਪੁਜਾਰੀ ਦਾ ਬੇਰਹਿਮੀ ਨਾਲ ਕਤਲ, ਮੰਦਰ ''ਚ ਖੂਨ ਨਾਲ ਲੱਥਪੱਥ ਮਿਲੀ ਲਾਸ਼

ਭਦੋਹੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਸੂਰਿਆਵਾ ਥਾਣਾ ਖੇਤਰ ’ਚ ਸਥਿਤ ਇਕ ਪੁਰਾਤਨ ਹਨੂੰਮਾਨ ਮੰਦਰ ਦੇ ਪੁਜਾਰੀ ਸੀਤਾਰਾਮ (75) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਪੁਲਸ ਮੁਤਾਬਕ ਇਹ ਘਟਨਾ ਬਾਵਨ ਬੀਘਾ ਤਾਲਾਬ ਨੇੜੇ ਬਣੇ ਮੰਦਰ ’ਚ ਵਾਪਰੀ, ਜਿੱਥੇ ਪੁਜਾਰੀ ਮੰਦਰ ਦੇ ਇਕ ਕਮਰੇ ’ਚ ਰਹਿੰਦਾ ਸੀ।

ਵਧੀਕ ਪੁਲਸ ਸੁਪਰਡੈਂਟ ਤੇਜਵੀਰ ਸਿੰਘ ਨੇ ਦੱਸਿਆ ਕਿ ਸੀਤਾਰਾਮ 30 ਸਾਲ ਪਹਿਲਾਂ ਬਿਹਾਰ ਤੋਂ ਇੱਥੇ ਆਇਆ ਸੀ। ਸਥਾਨਕ ਲੋਕਾਂ ਨੇ ਉਸ ਨੂੰ ਮੰਦਰ ਤੇ ਪੂਜਾ-ਪਾਠ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਉਦੋਂ ਤੋਂ ਉਹ ਇਸ ਮੰਦਰ ’ਚ ਹੀ ਰਹਿ ਰਿਹਾ ਸੀ।

ਸਥਾਨਕ ਲੋਕਾਂ ਮੁਤਾਬਕ ਪੁਜਾਰੀ ਨੇ ਕਈ ਵਾਰ ਮੰਦਰ ਨੇੜੇ ਕੁਝ ਸ਼ਰਾਰਤੀ ਅਨਸਰਾਂ ਦੇ ਇਕੱਠੇ ਹੋਣ ਤੇ ਮੰਦਰ ਦੀਆਂ ਘੰਟੀਆਂ ਤੇ ਦਾਨ ਬਕਸੇ ’ਚੋਂ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਸੀ। ਸੋਮਵਾਰ ਵੀ ਇਹ ਗੱਲ ਸਾਹਮਣੇ ਆਈ ਕਿ ਕਈ ਘੰਟੀਆਂ ਤੇ ਦਾਨ ਪੇਟੀਆਂ ਗਾਇਬ ਹਨ।


author

Rakesh

Content Editor

Related News