ਦਿੱਲੀ ਸਮੇਤ ਇਨ੍ਹਾਂ ਸ਼ਹਿਰਾਂ ''ਚ ਮਹਿੰਗੀ ਹੋਈ CNG, ਜਾਣੋ ਕਿੰਨੀ ਵਧੀ ਕੀਮਤ

Saturday, Oct 08, 2022 - 08:45 AM (IST)

ਨਵੀਂ ਦਿੱਲੀ : ਸੀ.ਐੱਨ.ਜੀ. ਗੈਸ ਇਕ ਵਾਰ ਫਿਰ ਮਹਿੰਗੀ ਹੋ ਗਈ ਹੈ। ਦਿੱਲੀ-ਐੱਨਸੀਆਰ ਤੋਂ ਇਲਾਵਾ ਕਾਨਪੁਰ, ਮੁਜ਼ੱਫਰਨਗਰ ਅਤੇ ਕਰਨਾਲ ਵਿੱਚ ਵੀ ਸੀ.ਐੱਨ.ਜੀ. ਦੀ ਕੀਮਤ ਵਿੱਚ 3 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ 8 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ। ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਦਿੱਲੀ ਵਿੱਚ ਇਕ ਕਿਲੋ ਸੀ.ਐੱਨ.ਜੀ. ਦੀ ਕੀਮਤ 78.61 ਰੁਪਏ ਹੋ ਜਾਵੇਗੀ।

ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਇਸ ਦੇ ਲਈ 81.17 ਰੁਪਏ ਦੇਣੇ ਹੋਣਗੇ। ਦੱਸ ਦੇਈਏ ਕਿ NCR ਵਿੱਚ ਸਭ ਤੋਂ ਮਹਿੰਗੀ CNG ਗੁਰੂਗ੍ਰਾਮ 'ਚ ਮਿਲੇਗੀ। ਉੱਥੇ ਇਕ ਕਿਲੋ ਸੀ.ਐੱਨ.ਜੀ. ਦੀ ਕੀਮਤ 86.94 ਰੁਪਏ ਹੋਵੇਗੀ।

ਇਹ ਵੀ ਪੜ੍ਹੋ : ਟੀ-20 ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਦੀਪਕ ਚਾਹਰ ਜ਼ਖ਼ਮੀ, 2 ਖਿਡਾਰੀ ਟੀਮ ਨਾਲ ਜੁੜੇ

ਦੇਖੋ ਕਿੱਥੇ ਕਿੰਨੀ ਹੋਈ ਕੀਮਤ

ਦਿੱਲੀ : 78.61/ਕਿਲੋਗ੍ਰਾਮ
ਨੋਇਡਾ : 81.17/ਕਿਲੋਗ੍ਰਾਮ
ਗ੍ਰੇਟਰ ਨੋਇਡਾ : 81.17/ਕਿਲੋਗ੍ਰਾਮ
ਗੁਰੂਗ੍ਰਾਮ : 86.94/ਕਿਲੋਗ੍ਰਾਮ

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਹਵਾਈ ਅੱਡੇ ਤੋਂ ਜ਼ਬਤ ਕੀਤਾ 17 ਲੱਖ ਦਾ ਸੋਨਾ

ਰਿਕਾਰਡ ਪੱਧਰ 'ਤੇ ਕੁਦਰਤੀ ਗੈਸ ਦੀ ਕੀਮਤ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 30 ਸਤੰਬਰ ਨੂੰ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 62 ਫ਼ੀਸਦੀ ਦਾ ਵਾਧਾ ਕੀਤਾ ਸੀ। ਇਸ ਨਾਲ ਇਸ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਸੀ.ਐੱਨ.ਜੀ. ਦੀਆਂ ਕੀਮਤਾਂ ਵਿੱਚ ਵਾਧੇ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕੁਦਰਤੀ ਗੈਸ ਦੀ ਵਰਤੋਂ ਖਾਦ, ਬਿਜਲੀ ਉਤਪਾਦਨ ਅਤੇ ਸੀ.ਐੱਨ.ਜੀ. ਦੇ ਰੂਪ ਵਿੱਚ ਵਾਹਨ ਈਂਧਣ ਤੇ ਖਾਣਾ ਪਕਾਉਣ ਲਈ ਰਸੋਈ ਗੈਸ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਮਾਮਲੇ 'ਚ ਪੁਲਸ ਨੂੰ ਮਿਲੀ ਸਫਲਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News