ਇਕਤਰਫਾ ਵਿਆਹ ਲਈ ਦਬਾਅ ਪਾਉਣ ਵਾਲੇ ਲੜਕੇ ਤੋਂ ਤੰਗ ਲੜਕੀ ਨੇ ਕੀਤੀ ਖੁਦਕੁਸ਼ੀ

Saturday, Oct 19, 2024 - 10:40 PM (IST)

ਇਕਤਰਫਾ ਵਿਆਹ ਲਈ ਦਬਾਅ ਪਾਉਣ ਵਾਲੇ ਲੜਕੇ ਤੋਂ ਤੰਗ ਲੜਕੀ ਨੇ ਕੀਤੀ ਖੁਦਕੁਸ਼ੀ

ਕੁਰਨੂਲ — ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਨਾਗਰੂਰੀ ਪਿੰਡ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਇਕ ਲੜਕੇ ਦੀ ਪਰੇਸ਼ਾਨੀ ਨੂੰ ਬਰਦਾਸ਼ਤ ਨਾ ਕਰ ਸਕੀ ਇਕ ਲੜਕੀ ਨੇ ਉਸ ਨੂੰ ਇਕਤਰਫਾ ਵਿਆਹ ਕਰਨ ਲਈ ਮਜਬੂਰ ਕਰ 'ਤੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਇਕ ਪ੍ਰਾਈਵੇਟ ਇੰਸਟੀਚਿਊਟ 'ਚ ਇੰਟਰਮੀਡੀਏਟ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਦੋਸ਼ੀ 17 ਸਾਲਾ ਨੌਜਵਾਨ ਉਸ ਨੂੰ ਪਿਆਰ ਦੇ ਨਾਂ 'ਤੇ ਤੰਗ-ਪ੍ਰੇਸ਼ਾਨ ਕਰਦਾ ਸੀ। ਉਹ ਲੜਕੀ ਦੇ ਘਰ ਗਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਨਿੱਤ ਦਾ ਤਸ਼ੱਦਦ ਨਾ ਝੱਲਦਿਆਂ ਲੜਕੀ ਨੇ ਕੀਟਨਾਸ਼ਕ ਪੀ ਲਈ। ਉਸ ਨੂੰ ਜੀ.ਜੀ.ਐਚ., ਅਡੋਨੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾ ਦੇ ਮਾਤਾ-ਪਿਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਦੋਸ਼ੀ ਦੇ ਤਸ਼ੱਦਦ ਅਤੇ ਉਸ ਨਾਲ ਵਿਆਹ ਕਰਨ ਦੀ ਜ਼ਿੱਦ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਉਸ ਨੇ ਕੀਟਨਾਸ਼ਕ ਦਵਾਈ ਪੀ ਲਈ। ਡਿਪਟੀ ਕਲੈਕਟਰ ਮੌਰੀਆ ਭਾਰਦਵਾਜ ਨੇ ਜੀ.ਜੀ.ਐਚ. ਵਿਖੇ ਲੜਕੀ ਦੀ ਲਾਸ਼ ਦਾ ਮੁਆਇਨਾ ਕੀਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News