ਪੱਤਰਕਾਰਾਂ ਨੂੰ ਕੋਵਿਡ ਯੋਧਿਆਂ ਦੀ ਸ਼੍ਰੇਣੀ ''ਚ ਕੀਤਾ ਜਾਵੇ ਸ਼ਾਮਲ : ਪ੍ਰੈੱਸ ਕਾਊਂਸਿਲ

Thursday, May 06, 2021 - 06:48 PM (IST)

ਪੱਤਰਕਾਰਾਂ ਨੂੰ ਕੋਵਿਡ ਯੋਧਿਆਂ ਦੀ ਸ਼੍ਰੇਣੀ ''ਚ ਕੀਤਾ ਜਾਵੇ ਸ਼ਾਮਲ : ਪ੍ਰੈੱਸ ਕਾਊਂਸਿਲ

ਨਵੀਂ ਦਿੱਲੀ- ਭਾਰਤੀ ਪ੍ਰੈੱਸ ਕੌਂਸਲ (ਪੀ.ਸੀ.ਆਈ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਪੱਤਰਕਾਰਾਂ ਨੂੰ ਵੀ 'ਕੋਵਿਡ ਯੋਧਿਆਂ' ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬੀਮਾ ਕਵਰ ਵੀ ਮੁਹੱਈਆ ਕਰਵਾਇਆ ਜਾਵੇ। ਪੀ.ਸੀ.ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਓਡੀਸ਼ਾ, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪੱਤਰਕਾਰਾਂ ਨੂੰ 'ਮਹਾਮਾਰੀ ਦੀ ਇਸ ਸਥਿਤੀ 'ਚ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਫਰੰਟਲਾਈਨ ਦਾ ਕਰਮੀ' ਮੰਨਿਆ ਹੈ ਅਤੇ ਉਨ੍ਹਾਂ ਨੂੰ ਵਿੱਤੀ ਸਹਿਯੋਗ ਦਿੱਤਾ ਹੈ। ਪੀ.ਸੀ.ਆਈ. ਨੇ ਪੱਤਰਕਾਰਾਂ ਨੂੰ ਬੀਮਾਰ ਦੇਣ ਦੇ ਸੰਬੰਧ 'ਚ ਕੇਂਦਰ, ਸੂਬੇ ਅਤੇ ਸੰਘ ਸ਼ਾਸਿਤ ਖੇਤਰ ਦੀਆਂ ਸਰਕਾਰਾਂ ਨੂੰ ਸਿਫ਼ਾਰਿਸ਼ ਕੀਤੀ ਹੈ ਅਤੇ ਕਿਹਾ ਹੈ ਕਿ ਪੱਤਰਕਾਰਾਂ ਨੂੰ ਕੋਵਿਡ ਯੋਧਿਆਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਵੇ। ਪੀ.ਸੀ.ਆਈ. ਨੇ ਪਿਛਲੇ ਸਾਲ ਸਤੰਬਰ ਦੇ ਆਪਣੇ ਪ੍ਰਸਤਾਵ ਨੂੰ ਫਿਰ ਤੋਂ ਦੋਹਰਾਉਂਦੇ ਹੋਏ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਅਤੇ ਕੇਂਦਰ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਸਰਕਾਰ ਦੀ ਤਰ੍ਹਾਂ ਉਹ ਵੀ ਪੱਤਰਕਾਰਾਂ ਨੂੰ ਸਮੂਹ ਬੀਮਾ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ’ਚ 15 ਮਈ ਤੱਕ ਸਭ ਕੁਝ ਰਹੇਗਾ ਬੰਦ, CM ਸ਼ਿਵਰਾਜ ਬੋਲੇ- ਸਖ਼ਤੀ ਨਾਲ ਹੋਵੇ ਪਾਲਣ

ਕੌਂਸਲ ਨੇ ਕੇਂਦਰ, ਸੂਬੇ ਅਤੇ ਸੰਘ ਸ਼ਾਸਿਤ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਡਾਕਟਰਾਂ ਦੀ ਤਰ੍ਹਾਂ ਹੀ ਪੱਤਰਕਾਰਾਂ ਨੂੰ 'ਕੋਵਿਡ ਯੋਧਿਆਂ' ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਉਹੀ ਲਾਭ ਦਿੱਤੇ ਜਾਣ ਅਤੇ ਕੋਰੋਨਾ ਕਾਰਨ ਜਿਨ੍ਹਾਂ ਪੱਤਰਕਾਰਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰ ਨੂੰ ਤੁਰੰਤ ਵਿੱਤੀ ਸਹਿਯੋਗ ਦਿੱਤਾ ਜਾਵੇ। ਬਿਆਨ 'ਚ ਕਿਹਾ ਗਿਆ ਹੈ ਕਿ ਕੌਂਸਲ ਕੇਂਦਰ ਸਰਕਾਰ ਦੇ ਨਾਲ ਹੀ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਪੱਤਰਕਾਰਾਂ ਦੇ ਕਲਿਆਣ ਲਈ ਜ਼ਰੂਰੀ ਕਦਮ ਚੁੱਕੇ ਜਾਣ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦਾ ਹਾਲ ਹੋਇਆ ਬੇਹਾਲ, ਦਰੱਖ਼ਤਾਂ ਹੇਠਾਂ ਝੋਲਾਛਾਪ ਡਾਕਟਰ ਕਰ ਰਹੇ ਕੋਰੋਨਾ ਮਰੀਜ਼ਾਂ ਦਾ ਇਲਾਜ


author

DIsha

Content Editor

Related News