ਮੁੱਤਾਕੀ ਦੀ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਦੀ ‘ਨੋ ਐਂਟਰੀ’, ਮਚਿਆ ਹੰਗਾਮਾ

Sunday, Oct 12, 2025 - 07:48 AM (IST)

ਮੁੱਤਾਕੀ ਦੀ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਦੀ ‘ਨੋ ਐਂਟਰੀ’, ਮਚਿਆ ਹੰਗਾਮਾ

ਨਵੀਂ ਦਿੱਲੀ (ਇੰਟ.) - ਦਿੱਲੀ ਵਿਚ ਸ਼ੁੱਕਰਵਾਰ ਨੂੰ ਅਫਗਾਨ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਵਿਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਨਾ ਕਰਨ ’ਤੇ ਵਿਰੋਧੀ ਧਿਰ ਦੇ ਨੇਤਾਵਾਂ, ਖਾਸ ਕਰ ਕੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਢੇਰਾ ਨੇ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਜਵਾਬ ਵਿਚ ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੋਗਰਾਮ ਵਿਚ ਉਸਦੀ ਕੋਈ ਦਖਲਅੰਦਾਜ਼ੀ ਨਹੀਂ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਦਾ ਕੱਲ ਦਿੱਲੀ ਵਿਚ ਅਫਗਾਨ ਵਿਦੇਸ਼ ਮੰਤਰੀ ਦੀ ਪ੍ਰੈੱਸ ਮਿਲਣੀ ਵਿਚ ਕੋਈ ਰੋਲ ਨਹੀਂ ਸੀ। ਮੁੱਤਾਕੀ ਦੀ ਪ੍ਰੈੱਸ ਕਾਨਫਰੰਸ ਵਿਚ ਕੋਈ ਮਹਿਲਾ ਪੱਤਰਕਾਰ ਮੌਜੂਦਾ ਨਹੀਂ ਸੀ, ਜਿਸ ਨਾਲ ਔਰਤਾਂ ਨਾਲ ਤਾਲਿਬਾਨ ਦੇ ਭੇਦਭਾਵ ਦੀ ਭਾਰੀ ਆਲੋਚਨਾ ਹੋਈ। ਤਸਵੀਰਾਂ ’ਚ ਦੇਖਿਆ ਗਿਆ ਕਿ ਇਹ ਸਿਰਫ਼ ਮਰਦ ਪੱਤਰਕਾਰਾਂ ਲਈ ਆਯੋਜਿਤ ਪ੍ਰੈੱਸ ਕਾਨਫਰੰਸ ਸੀ।

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

ਪ੍ਰਿਅੰਕਾ ਗਾਂਧੀ ਵਢੇਰਾ ਨੇ ਉਠਾਏ ਸਵਾਲ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਢੇਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਐਕਸ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕਿਰਪਾ ਇਹ ਸਪੱਸ਼ਟ ਕਰੋ ਕਿ ਤਾਲਿਬਾਨ ਦੇ ਪ੍ਰਤੀਨਿਧੀ ਦੀ ਭਾਰਤ ਯਾਤਰਾ ਦੌਰਾਨ ਆਯੋਜਿਤ ਪ੍ਰੈੱਸ ਕਾਨਫਰੰਸ ਤੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਕਿਉਂ ਰੱਖਿਆ ਗਿਆ। ਜੇਕਰ ਔਰਤਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣਾ ਸਿਰਫ ਇਕ ਚੋਣ ਦਿਖਾਵਾ ਨਹੀਂ ਹੈ ਤਾਂ ਸਾਡੇ ਦੇਸ਼ ਵਿਚ ਔਰਤਾਂ ਨਾਲ ਇਸ ਅਪਮਾਨ ਦੀ ਕਿਵੇਂ ਇਜਾਜ਼ਤ ਦਿੱਤੀ ਗਈ।

ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ

ਰਾਹੁਲ ਗਾਂਧੀ ਨੇ ਵਿੰਨ੍ਹਿਆ ਨਿਸ਼ਾਨਾ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਿਅੰਕਾ ਦੀ ਟਵੀਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੋਦੀ ਜੀ, ਜਦੋਂ ਤੁਸੀਂ ਕਿਸੇ ਜਨਤਕ ਮੰਚ ਤੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਕਰਨ ਦੀ ਇਜਾਜ਼ਤ ਦਿੰਦੇ ਹੋ ਤਾਂ ਤੁਸੀਂ ਭਾਰਤ ਦੀ ਹਰ ਔਰਤ ਨੂੰ ਦੱਸ ਰਹੇ ਹੋ ਕਿ ਤੁਸੀਂ ਉਨ੍ਹਾਂ ਲਈ ਖੜ੍ਹੇ ਹੋਣ ਵਿਚ ਕਮਜ਼ੋਰ ਹੋ। ਸਾਡੇ ਦੇਸ਼ ਵਿਚ ਔਰਤਾਂ ਨੂੰ ਹਰ ਖੇਤਰ ਵਿਚ ਬਰਾਬਰ ਭਾਗੀਦਾਰੀ ਦਾ ਅਧਿਕਾਰ ਹੈ। ਅਜਿਹੀ ਭੇਦਭਾਵਪੂਰਨ ਸਥਿਤੀ ਵਿਚ ਤੁਹਾਡੀ ਚੁੱਪ ‘ਨਾਰੀ ਸ਼ਕਤੀ’ ਦੇ ਤੁਹਾਡੇ ਨਾਅਰਿਆਂ ਦੇ ਖੋਖਲੇਪਣ ਦਾ ਪਰਦਾਫਾਸ਼ ਕਰਦੀ ਹੈ।

ਪੜ੍ਹੋ ਇਹ ਵੀ : ਔਰਤਾਂ ਲਈ ਖ਼ਾਸ ਖ਼ਬਰ : ਦੀਵਾਲੀ ਤੋਂ ਪਹਿਲਾਂ ਖਾਤੇ 'ਚ ਆਉਣਗੇ ਇੰਨੇ ਪਾਸੇ

‘ਮਰਦ ਸਾਥੀਆਂ ਨੂੰ ਵਾਕਆਊਟ ਕਰ ਦੇਣਾ ਚਾਹੀਦਾ ਸੀ’
ਇਹ ਪ੍ਰੈੱਸ ਮਿਲਣੀ ਮੁੱਤਾਕੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਹੋਈ, ਜਿਸ ਵਿਚ ਦੋ-ਪੱਖੀ ਵਪਾਰ, ਮਨੁੱਖੀ ਸਹਾਇਤਾ ਅਤੇ ਸੁਰੱਖਿਆ ਸਹਿਯੋਗ ’ਤੇ ਚਰਚਾ ਕੀਤੀ ਗਈ ਸੀ। ਸੀਨੀਅਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟਾਈ ਅਤੇ ਕਿਹਾ ਕਿ ਮੈਨੂੰ ਇਹ ਜਾਣਕੇ ਝਟਕਾ ਲੱਗਾ ਕਿ ਅਫਗਾਨਿਸਤਾਨ ਦੇ ਆਮਿਰ ਖਾਨ ਮੁੱਤਾਕੀ ਦੀ ਪ੍ਰੈੱਸ ਕਾਨਫਰੰਸ ’ਚੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਿਆ ਗਿਆ। ਮੇਰੀ ਨਿੱਜੀ ਰਾਇ ਵਿਚ ਮਰਦ ਪੱਤਰਕਾਰਾਂ ਨੂੰ ਉਥੋਂ ਵਾਕਆਊਟ ਕਰ ਦੇਣਾ ਚਾਹੀਦਾ ਸੀ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀਆਂ ਮਹਿਲਾ ਸਹਿਯੋਗੀਆਂ ਨੂੰ ਸੱਦਿਆ ਹੀ ਨਹੀਂ ਗਿਆ।

ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ

ਔਰਤਾਂ ’ਤੇ ਪਾਬੰਦੀਆਂ ਲਈ ਬਦਨਾਮ ਤਾਲਿਬਾਨ
ਮਹਿਲਾ ਪੱਤਰਕਾਰਾਂ ਨਾਲ ਇਸ ਤਰ੍ਹਾਂ ਦੇ ਭੇਦਭਾਵ ਨਾਲ ਪੱਤਰਕਾਰ ਤੇ ਸੋਸ਼ਲ ਮੀਡੀਆ ਯੂਜਰਸ ਵੀ ਗੁੱਸੇ ਵਿਚ ਹਨ। ਲੋਕਾਂ ਨੇ ਇਸਨੂੰ ਔਰਤਾਂ ਵਿਰੋਧੀ ਰਵੱਈਆ ਅਤੇ ਭਾਰਤ ਦੇ ਲੋਕਤੰਤਰ ਕਦਰਾਂ-ਕੀਮਤਾਂ ਦਾ ਅਪਮਾਨ ਦੱਸਿਆ। ਵਰਤਮਾਨ ਵਿਚ ਅਫਗਾਨਿਸਤਾਨ ਦੀ ਸੱਤਾ ਬਦਨਾਮ ਤਾਲਿਬਾਨ ਦੇ ਹੱਥਾਂ ਵਿਚ ਹੈ ਜੋ ਆਪਣੇ ਦੇਸ਼ ਵਿਚ ਔਰਤਾਂ ਦੇ ਅਧਿਕਾਰਾਂ ਨੂੰ ਲਗਾਤਾਰ ਦਬਾਉਂਦਾ ਆ ਰਿਹਾ ਹੈ। ਅਫਗਾਨ ਔਰਤਾਂ ’ਤੇ ਤਾਲਿਬਾਨ ਨੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਨੂੰ ਸਿੱਖਿਆ, ਰੋਜ਼ਗਾਰ ਅਤੇ ਜਨਤਕ ਥਾਵਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News