ਰਾਸ਼ਟਰਪਤੀ ਭਵਨ ਤੱਕ ਪਹੁੰਚਿਆ ਕੋਰੋਨਾ, ਆਈਸੋਲੇਸ਼ਨ 'ਚ ਰਹਿਣਗੇ 125 ਪਰਿਵਾਰ

Tuesday, Apr 21, 2020 - 09:44 AM (IST)

ਰਾਸ਼ਟਰਪਤੀ ਭਵਨ ਤੱਕ ਪਹੁੰਚਿਆ ਕੋਰੋਨਾ, ਆਈਸੋਲੇਸ਼ਨ 'ਚ ਰਹਿਣਗੇ 125 ਪਰਿਵਾਰ

ਨਵੀਂ ਦਿੱਲੀ- ਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਜਿਹੇ 'ਚ ਇਸ ਨੇ ਰਾਸ਼ਟਰਪਤੀ ਭਵਨ 'ਚ ਵੀ ਦਸਤਕ ਦੇ ਦਿੱਤੀ ਹੈ। ਰਾਸ਼ਟਰਪਤੀ ਭਵਨ ਕੰਪਲੈਕਸ 'ਚ ਆਪਣੇ ਪਰਿਵਾਰ ਨਾਲ ਰਹਿਣ ਵਾਲੀ ਇਕ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਹੈ। ਜਿਸ ਤੋਂ ਬਾਅਦ ਸਿਹਤ ਮੰਤਰਾਲੇ ਦੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 125 ਪਰਿਵਾਰਾਂ ਨੂੰ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਔਰਤ ਦਾ ਪਤੀ ਰਾਸ਼ਟਰਪਤੀ ਭਵਨ 'ਚ ਕੰਮ ਕਰਨ ਵਾਲੇ ਅੰਡਰ ਸੈਕ੍ਰੇਟਰੀ ਪੱਧਰ ਦੇ ਆਈ.ਏ.ਐੱਸ. ਅਧਿਕਾਰੀ ਦੇ ਦਫ਼ਤਰ 'ਚ ਕੰਮ ਕਰਦਾ ਸੀ। ਇਸ ਨੂੰ ਦੇਖਦੇ ਹੋਏ ਚੌਕਸੀ ਵਜੋਂ ਅਧਿਕਾਰੀ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ।

ਸੱਸ ਦੇ ਸੰਪਰਕ 'ਚ ਆਉਣ ਨਾਲ ਇਨਫੈਕਟਡ ਹੋਈ ਔਰਤ
ਪ੍ਰਸ਼ਾਸਨਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਸ਼ਟਰਪਤੀ ਭਵਨ ਕੰਪਲੈਕਸ 'ਚ ਜੋ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਹੈ, ਪਿਛਲੇ ਦਿਨੀਂ ਉਸ ਦੀ ਸੱਸ ਦੀ ਕੋਵਿਡ-19 ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੀ ਕੋਰੋਨਾ ਪਾਜ਼ੀਟਿਵ ਸੱਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਨਫੈਕਟਡ ਹੋਈ ਹੈ। ਔਰਤ ਦੀ ਹਾਲਤ ਵਿਗੜ ਅਤੇ ਉਸ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਦਾ ਪ੍ਰੀਖਣ ਕੀਤਾ ਗਿਆ ਅਤੇ ਐਤਵਾਰ ਨੂੰ ਜਦੋਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਤਾਂ ਰਾਸ਼ਟਰਪਤੀ ਭਵਨ 'ਚ ਹੜਕੰਪ ਮਚ ਗਿਆ।

ਔਰਤ ਦੀ ਬੇਟੀ ਦੀ ਰਿਪੋਰਟ ਆਈ ਨੈਗੇਟਿਵ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਲਦੀ 'ਚ ਪੁਲਸ ਅਤੇ ਪ੍ਰਸ਼ਾਸਨਿਕ ਅਮਲਾ ਉੱਥੇ ਪਹੁੰਚਿਆ ਅਤੇ ਔਰਤ ਤੇ ਉਸ ਦੇ ਪਰਿਵਾਰ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ। ਔਰਤ ਦੀ ਬੇਟੀ ਦੇ ਅੰਦਰ ਵੀ ਕੋਰੋਨਾ ਲੱਛਣ ਦਿਖਾਈ ਦਿੱਤੇ ਸਨ ਪਰ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ। ਔਰਤ ਨੂੰ ਪਹਿਲਾਂ ਬਿੜਲਾ ਮੰਦਰ ਸਥਿਤ ਸਿਹਤ ਕੇਂਦਰ ਰੱਖਿਆ ਗਿਆ ਸੀ ਪਰ ਹੁਣ ਉਸ ਨੂੰ ਕੋਰੋਨਾ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।


author

DIsha

Content Editor

Related News