ਰਾਜਪਥ 'ਤੇ ਰਾਸ਼ਟਰਪਤੀ ਕੋਵਿੰਦ ਨੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਸਲਾਮੀ ਨਾਲ ਪਰੇਡ ਹੋਈ ਸ਼ੁਰੂ
Wednesday, Jan 26, 2022 - 11:13 AM (IST)
ਨਵੀਂ ਦਿੱਲੀ- ਦੇਸ਼ ਅੱਜ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਗ ਨੇ ਰਾਜਪਥ 'ਤੇ ਤਿਰੰਗਾ ਲਹਿਰਾਇਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰੋਗਰਾਮ 'ਚ ਮੌਜੂਦ ਹਨ। ਤਿਰੰਗਾ ਲਹਿਰਾਉਣ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਗਣਤੰਤਰ ਦਿਵਸ ਪਰੇਡ ਦੀ ਸ਼ੁਰੂਆਤ ਹੋਈ। ਪਰੰਪਰਾ ਅਨੁਸਾਰ 21 ਤੋਪਾਂ ਦੀ ਸਲਾਮੀ 871 ਫੀਲਡ ਰੇਜੀਮੈਂਟ ਦੀ 'ਸੇਰੇਮੋਨੀਅਲ ਬੈਟਰੀ' ਵਲੋਂ ਦਿੱਤੀ ਗਈ, ਜਿਸ ਦੀ ਕਮਾਨ ਲੈਫਟੀਨੈਂਟ ਕਰਨਲ ਜਿਤੇਂਦਰ ਸਿੰਘ ਮੇਹਤਾ ਨੇ ਸੰਭਾਲੀ। ਰਾਸ਼ਟਰਪਤੀ ਨੇ ਪਰਮ ਵੀਰ ਚੱਕਰ ਅਤੇ ਅਸ਼ੋਕ ਚੱਕਰ ਸਮੇਤ ਸਰਵਉੱਚ ਵੀਰਤਾ ਪੁਰਸਕਾਰ ਜੇਤੂ ਜਵਾਨਾਂ ਨੂੰ ਸਨਮਾਨਤ ਕੀਤਾ। ਇਸ ਦੌਰਾਨ 'ਵਾਈਨਗਲਾਸ ਫਾਰਮੇਸ਼ਨ' 'ਚ ਉੱਡ ਰਹੇ ਚਾਰ ਐੱਮ.ਆਈ.-17 ਵੀ5 ਹੈਲੀਕਾਪਟਰਾਂ ਨੇ ਫੁੱਲਾਂ ਦੀ ਵਰਖਾ ਕੀਤੀ।
ਕੋਰੋਨਾ ਕਾਰਨ ਇਸ ਵਾਰ ਪਰੇਡ ਦਾ ਵੱਖ ਹੀ ਨਜ਼ਾਰਾ ਦੇਖਣ ਨੂੰ ਮਿਲੇਗਾ। ਪ੍ਰੋਗਰਾਮ 'ਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ, ਉੱਥੇ ਹੀ ਪਰੇਡ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਕੋਲ ਵੀ ਟੀਕੇ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ। ਪੂਰੀ ਤਰ੍ਹਾਂ ਨਾਲ ਕੋਰੋਨਾ ਪ੍ਰੋਟੋਕਾਲ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਗਣਤੰਤਰ ਦਿਵਸ ਦੀ ਪਰੇਡ 'ਚ 21 ਝਾਂਕੀਆਂ ਸ਼ਾਮਲ ਹੋਣਗੀਆਂ, ਜਿਸ 'ਚ 12 ਸੂਬਿਆਂ ਅਤੇ 9 ਮੰਤਰਾਲਿਆਂ ਦੀਆਂ ਝਾਂਕੀਆਂ ਰਹਿਣਗੀਆਂ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ