ਰਾਸ਼ਟਰਪਤੀ ਕੋਵਿੰਦ ਅੱਜ ਤੋਂ ਅਸਾਮ ਤੇ ਮਿਜ਼ੋਰਮ ਦੇ 3 ਦਿਨਾ ਦੌਰੇ ''ਤੇ
Tuesday, May 03, 2022 - 12:52 AM (IST)

ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ 3 ਤੋਂ 6 ਮਈ ਤੱਕ ਅਸਾਮ ਅਤੇ ਮਿਜ਼ੋਰਮ ਦਾ ਦੌਰਾ ਕਰਨਗੇ। ਇਹ ਜਾਣਕਾਰੀ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇਕ ਬਿਆਨ 'ਚ ਦਿੱਤੀ ਗਈ ਹੈ। ਬਿਆਨ ਮੁਤਾਬਕ ਰਾਸ਼ਟਰਪਤੀ ਬੁੱਧਵਾਰ ਨੂੰ ਅਸਾਮ ਦੇ ਤਾਮੂਲਪੁਰ 'ਚ ਬੋਡੋ ਸਾਹਿਤ ਸਭਾ ਦੇ 61ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਦੇ ਅਨੁਸਾਰ ਉਸੇ ਦਿਨ ਉਹ ਗੁਹਾਟੀ ਵਿੱਚ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੁਆਰਾ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਆਯੋਜਿਤ ਨਾਰਥ ਈਸਟ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ। ਕੋਵਿੰਦ ਵੀਰਵਾਰ ਨੂੰ ਆਈਜ਼ੌਲ ਵਿੱਚ ਮਿਜ਼ੋਰਮ ਯੂਨੀਵਰਸਿਟੀ ਦੇ 16ਵੇਂ ਕਨਵੋਕੇਸ਼ਨ ਨੂੰ ਵੀ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਜਰਮਨੀ ਦੌਰੇ 'ਤੇ ਬੋਲੇ PM ਮੋਦੀ- ਰੂਸ-ਯੂਕ੍ਰੇਨ ਯੁੱਧ ਨੂੰ ਲੈ ਕੇ ਚਿੰਤਤ ਹੈ ਭਾਰਤ