ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਲੀ ਮੈਟਰੋ ''ਚ ਕੀਤੀ ਯਾਤਰਾ

Wednesday, Feb 07, 2024 - 05:20 PM (IST)

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦਿੱਲੀ ਮੈਟਰੋ ''ਚ ਕੀਤੀ ਯਾਤਰਾ

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਦਿੱਲੀ ਮੈਟਰੋ 'ਚ ਯਾਤਰਾ ਕੀਤੀ। ਰਾਸ਼ਟਰਪਤੀ ਅਹੁਦਾ ਸੰਭਾਲਣ ਮਗਰੋਂ ਮੁਰਮੂ ਨੇ ਪਹਿਲੀ ਵਾਰ ਮੈਟਰੋ ਟਰੇਨ ਵਿਚ ਸਫ਼ਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੀਲੇ ਰੰਗ ਦੀ ਸਾੜੀ ਪਹਿਨੇ ਰਾਸ਼ਟਰਪਤੀ ਨੇ ਮੈਟਰੋ ਟਰੇਨ ਦੀ ਯਾਤਰਾ ਦੌਰਾਨ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਮੈਟਰੋ ਦੀ ਵਾਇਲੇਟ ਲਾਈਨ 'ਤੇ ਯਾਤਰਾ ਕੀਤੀ, ਜੋ ਕਿ ਕਸ਼ਮੀਰੀ ਗੇਟ ਅਤੇ ਫਰੀਦਾਬਾਦ ਵਿਚ ਰਾਜਾ ਨਾਹਰ ਸਿੰਘ (ਬੱਲਭਗੜ੍ਹ) ਦਰਮਿਆਨ ਚੱਲਦੀ ਹੈ।

PunjabKesari

ਰਾਸ਼ਟਰਪਤੀ ਵਲੋਂ ਮੈਟਰੋ 'ਚ ਕੀਤੀ ਯਾਤਰਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਰਾਸ਼ਟਰਪਤੀ ਮੈਟਰੋ ਦੇ ਅੰਦਰ ਬੈਠੀ ਹੋਈ ਨਜ਼ਰ ਆ ਰਹੀ ਹੈ। ਜਦਕਿ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਕਾਮਿਆਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਯਾਤਰਾ ਦੌਰਾਨ ਰਾਸ਼ਟਰਪਤੀ ਨੂੰ DMRC ਦੇ ਉੱਚ ਅਧਿਕਾਰੀ ਮੈਟਰੋ ਬਾਰੇ ਜਾਣਕਾਰੀ ਦੇ ਰਹੇ ਹਨ। ਨਾਲ ਹੀ ਰਾਸ਼ਟਰਪਤੀ ਆਪਣੀ ਯਾਤਰਾ ਦੌਰਾਨ ਮੈਟਰੋ ਅਧਿਕਾਰੀ ਨਾਲ ਸਵਾਲ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।

PunjabKesari


author

Tanu

Content Editor

Related News