ਪ੍ਰੇਰਣਾ ਨੇ ਵਧਾਇਆ ਮਾਣ; ਭਾਰਤੀ ਹਵਾਈ ਫ਼ੌਜ ’ਚ ਫਲਾਇੰਗ ਅਫ਼ਸਰ ਬਣ ਕੇ ਕੁੜੀਆਂ ਲਈ ਬਣੀ ‘ਪ੍ਰੇਰਣਾ’
Wednesday, Jun 23, 2021 - 11:12 AM (IST)
ਸ਼ਿਮਲਾ— ਸ਼ਿਮਲਾ ਦੀ ਧੀ ਪ੍ਰੇਰਣਾ ਗੁਪਤਾ ਨੇ ਭਾਰਤੀ ਹਵਾਈ ਫ਼ੌਜ ’ਚ ਫਲਾਇੰਗ ਅਫ਼ਸਰ ਬਣ ਕੇ ਸ਼ਿਮਲਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੇਰਣਾ ਗੁਪਤਾ ਹਾਲ ਹੀ ’ਚ ਏਅਰ ਚੀਫ਼ ਮਾਰਸ਼ਲ ਆਰ. ਐੱਸ. ਭਦੌਰੀਆ ਦੀ ਪ੍ਰਧਾਨਗੀ ’ਚ ਹੈਦਰਾਬਾਦ ਕੋਲ ਡੁੰਡੀਗਲ ਹਵਾਈ ਫ਼ੌਜ ਸਿਖਲਾਈ ਕੇਂਦਰ ’ਚ 161 ਅਧਿਕਾਰੀਆਂ ਨਾਲ ਪਾਸਿੰਗ ਆਊਟ ਪਰੇਡ ਸਮਾਰੋਹ ’ਚ ਫਲਾਇੰਗ ਅਫ਼ਸਰ ਨਿਯੁਕਤ ਹੋਈ ਹੈ।
ਇਹ ਵੀ ਪੜ੍ਹੇੋ: 67 ਸਾਲ ਦੀ ਉਮਰ ’ਚ ਬੀਬੀ ਨੇ ਪੂਰਾ ਕੀਤਾ ਡਾਕਟਰੇਟ ਬਣਨ ਦਾ ਸੁਫ਼ਨਾ
ਪ੍ਰੇਰਣਾ ਨੂੰ ਬੀਤੇ ਸਾਲ ਪਹਿਲੀ ਹੀ ਕੋਸ਼ਿਸ਼ ’ਚ ਏਅਰ ਫੋਰਸ ਦਾ ਸਾਂਝਾ ਦਾਖ਼ਲਾ ਟੈਸਟ (ਏ. ਐੱਫ. ਸੀ. ਏ. ਟੀ.) ਅਤੇ ਸਰਵਿਸ ਸਲੈਕਸ਼ਨ ਬੋਰਡ (ਐੱਸ. ਐੱਸ. ਬੀ.) ਪ੍ਰੀਖਿਆ ਪਾਸ ਕਰਨ ਮਗਰੋਂ ਭਾਰਤੀ ਹਵਾਈ ਫ਼ੌਜ ’ਚ ਚੁਣਿਆ ਗਿਆ ਅਤੇ ਅਕਾਦਮੀ ’ਚ 19 ਜੂਨ 2021 ਨੂੰ ਆਪਣੀ ਸਿਖਲਾਈ ਪੂਰੀ ਕੀਤੀ।
ਇਹ ਵੀ ਪੜ੍ਹੇੋ: 23 ਸਾਲ ਦੀ ਮਾਵਿਆ ਸੂਦਨ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਫ਼ਾਈਟਰ ਪਾਇਲਟ
ਮਾਤਾ-ਪਿਤਾ ਨੇ ਦਿੱਤਾ ਸਫ਼ਲਤਾ ਦਾ ਸਿਹਰਾ—
ਪ੍ਰੇਰਣਾ ਗੁਪਤਾ ਨੇ ਦੱਸਿਆ ਕਿ ਸ਼ਿਮਲਾ ਦੇ ਲੋਰੇਟੋ ਕਾਨਵੈਂਟ ਸਕੂਲ ਸ਼ਿਮਲਾ ਤੋਂ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਅੱਗੇ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ ਅੰਨਾਮਲਾਈ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਸ਼ੇ ਵਿਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪ੍ਰੇਰਣਾ ਦੇ ਪਿਤਾ ਸੂਬੇ ਦੇ ਮਾਲੀਆ ਮਹਿਕਮੇ ’ਚ ਨਾਇਬ ਤਹਿਸੀਲਦਾਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਅਤੇ ਮਾਤਾ ਕੇਂਦਰ ਸਰਕਾਰ ਦੀ ਕਰਮਚਾਰੀ ਹੈ। ਪ੍ਰੇਰਣਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਸਖ਼ਤ ਮਿਹਨਤ, ਸਮਰਪਣ ਅਤੇ ਆਪਣੇ ਮਾਤਾ-ਪਿਤਾ, ਅਧਿਆਪਕਾਂ, ਦੋਸਤਾਂ ਅਤੇ ਖ਼ਾਸ ਰੂਪ ਤੋਂ ਆਪਣੇ ਭਰਾ ਤੋਂ ਮਿਲੇ ਸਹਿਯੋਗ ਨੂੰ ਦਿੱਤਾ ਹੈ। ਪ੍ਰੇਰਣਾ ਦਾ ਭਰਾ ਇਕ ਬਹੁ-ਰਾਸ਼ਟਰੀ ਕੰਪਨੀ ’ਚ ਸਾਫ਼ਟਵੇਅਰ ਇੰਜੀਨੀਅਰ ਦੇ ਰੂਪ ਵਿਚ ਵਰਕਰ ਹੈ।
ਇਹ ਵੀ ਪੜ੍ਹੇੋ: ਤੀਜੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਖਿੱਚੇ ਸਰਕਾਰ, ਕੋਵਿਡ ਮੁਆਵਜ਼ਾ ਫੰਡ ਬਣਾਏ: ਰਾਹੁਲ